ਭਾਰਤ ਨੇ ਢਾਕਾ 'ਚ ਜਿੱਤਿਆ ਮਹਿਲਾ ਕਬੱਡੀ ਵਿਸ਼ਵ ਕੱਪ
ਢਾਕਾ, 24 ਨਵੰਬਰ (ਪੀ.ਟੀ.ਆਈ.) : ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਮਵਾਰ ਨੂੰ ਇੱਥੇ ਚੀਨੀ ਤਾਈਪੇਈ 'ਤੇ 35-28 ਨਾਲ ਜਿੱਤ ਪ੍ਰਾਪਤ ਕਰਕੇ ਲਗਾਤਾਰ ਦੂਜਾ ਵਿਸ਼ਵ ਕੱਪ ਖਿਤਾਬ ਹਾਸਲ ਕੀਤਾ। ਭਾਰਤ 11 ਦੇਸ਼ਾਂ ਦੇ ਟੂਰਨਾਮੈਂਟ ਵਿਚ ਸਿਖਰ 'ਤੇ ਰਿਹਾ।
ਅਜੇਤੂ ਭਾਰਤ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਵਿਚ ਸੀ। ਉਨ੍ਹਾਂ ਨੇ ਈਰਾਨ ਨੂੰ 33-21 ਨਾਲ ਹਰਾ ਕੇ ਸਿਖਰਲੇ ਮੁਕਾਬਲੇ ਵਿਚ ਪ੍ਰਵੇਸ਼ ਕੀਤਾ ਸੀ। ਦੂਜੇ ਪਾਸੇ, ਚੀਨੀ ਤਾਈਪੇਈ ਨੇ ਸੈਮੀਫਾਈਨਲ ਵਿਚ ਮੇਜ਼ਬਾਨ ਬੰਗਲਾਦੇਸ਼ ਨੂੰ 25-18 ਨਾਲ ਹਰਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਲਿਖਿਆ, "ਸਾਡੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਕਬੱਡੀ ਵਿਸ਼ਵ ਕੱਪ 2025 ਜਿੱਤ ਕੇ ਦੇਸ਼ ਨੂੰ ਮਾਣ ਦਿਵਾਉਣ ਲਈ ਵਧਾਈਆਂ। ਉਨ੍ਹਾਂ ਨੇ ਸ਼ਾਨਦਾਰ ਹਿੰਮਤ, ਹੁਨਰ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀ ਜਿੱਤ ਅਣਗਿਣਤ ਨੌਜਵਾਨਾਂ ਨੂੰ ਕਬੱਡੀ ਨੂੰ ਅੱਗੇ ਵਧਾਉਣ, ਵੱਡੇ ਸੁਪਨੇ ਦੇਖਣ ਅਤੇ ਉੱਚਾ ਟੀਚਾ ਰੱਖਣ ਲਈ ਪ੍ਰੇਰਿਤ ਕਰੇਗੀ।"
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਸ਼ਾਹ ਨੇ X 'ਤੇ ਲਿਖਿਆ, "ਸਾਡੀ ਮਹਿਲਾ ਕਬੱਡੀ ਟੀਮ ਦੇ ਇਤਿਹਾਸ ਰਚਣ 'ਤੇ ਬਹੁਤ ਮਾਣ ਦਾ ਪਲ। ਪੂਰੀ ਟੀਮ ਨੂੰ ਮਹਿਲਾ ਕਬੱਡੀ ਵਰਲਡ ਕੱਪ ਜਿੱਤਣ ਉਤੇ ਵਧਾਈਆਂ। ਤੁਹਾਡੀ ਸ਼ਾਨਦਾਰ ਜਿੱਤ ਦੁਹਰਾਉਂਦੀ ਹੈ ਕਿ ਭਾਰਤ ਦੀ ਖੇਡ ਪ੍ਰਤਿਭਾ ਕਿਸੇ ਤੋਂ ਘੱਟ ਕਿਉਂ ਨਹੀਂ ਹੈ। ਤੁਹਾਡੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸਾਰੀਆਂ ਸ਼ੁਭਕਾਮਨਾਵਾਂ,"
;
;
;
;
;
;
;
;