JALANDHAR WEATHER

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਪਵਿੱਤਰ ‘ਪਾਲਕੀ ਸੇਵਾ’

ਕਰਨਾਲ,25 ਨਵੰਬਰ(ਗੁਰਮੀਤ ਸਿੰਘ ਸੱਗੂ)- ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਅੱਜ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਵਿਚ ਇਕ ਇਤਿਹਾਸਕ ਅਤੇ ਭਾਵੁਕ ਦ੍ਰਿਸ਼ ਦਿਖਾਈ ਦਿੱਤਾ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਉੱਤੇ ਚੁੱਕ ਕੇ ਮੁੱਖ ਮੰਚ ਤੱਕ ਲਿਜਾਣ ਦੀ ਪਵਿੱਤਰ ‘ਪਾਲਕੀ ਸੇਵਾ’ ਨਿਭਾਈ।

ਪੰਜ ਪਿਆਰਿਆਂ ਦੀ ਅਗਵਾਈ ਵਿਚ “ਜੋ ਬੋਲੇ ਸੋ ਨਿਹਾਲ… ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਦੇ ਦਰਮਿਆਨ ਸੰਗਤ ਨੇ ਨਿਮਰਤਾ ਅਤੇ ਭਗਤੀ ਨਾਲ ਭਰਿਆ ਇਹ ਪਵਿੱਤਰ ਪਲ ਸਵਾਗਤਿਆ।

ਮੁੱਖ ਮੰਤਰੀ ਵਲੋਂ ਨਿਭਾਈ ਗਈ ਇਹ ਸੇਵਾ ਸਿੱਖ ਪਰੰਪਰਾ ਵਿਚ ਬੇਹੱਦ ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਗਤ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਸਨਮਾਨ ਨਾਲ ਮੁੱਖ ਪੰਡਾਲ ਵਿਚ ਲਿਆਇਆ ਗਿਆ ਅਤੇ ਅਰਦਾਸ ਉਚਾਰਨ ਕਰਕੇ ਪ੍ਰਕਾਸ਼ ਕੀਤਾ ਗਿਆ।
ਸ਼ਹੀਦੀ ਦਿਵਸ ਦੇ ਮੁੱਖ ਸਮਾਰੋਹ ਵਿਚ ਕੀਰਤਨ, ਗੁਰਬਾਣੀ ਪਾਠ, ਸਮਾਗਮ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ’ਤੇ ਆਧਾਰਿਤ ਵਿਸ਼ੇਸ਼ ਪੇਸ਼ਕਾਰੀਆਂ ਵੀ ਹੋਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ