ਸਰਹੱਦ ਤੋਂ ਡਰੋਨ ਤੇ ਪਿਸਤੌਲ ਦੇ ਪਾਰਟਸ ਬਰਾਮਦ
ਚੋਗਾਵਾਂ/ਅੰਮ੍ਰਿਤਸਰ, 25 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤ ਪਾਕਿਸਤਾਨ ਸਰਹੱਦੀ ਬੀ.ਓ.ਪੀ. ਰਾਮਕੋਟ ਦੇ ਪਿੰਡ ਚੱਕ ਅੱਲਾ ਬਖਸ਼ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਮਿਨੀ ਡਰੋਨ ਤੇ ਇਕ ਪੈਕੇਟ ਬਰਾਮਦ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਗਸ਼ਤ ਦੌਰਾਨ ਪਿੰਡ ਚੱਕ ਅੱਲਾ ਬਖਸ਼ ਦੇ ਖੇਤਾਂ ਵਿਚੋਂ ਮਿੰਨੀ ਡਰੋਨ ਨਾਲ ਇਕ ਪੈਕੇਟ ਬਰਾਮਦ ਹੋਇਆ। ਡੀ.ਐਸ.ਐਫ. ਦੇ ਅਧਿਕਾਰੀਆਂ ਵੱਲੋਂ ਪੈਕੇਟ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚੋਂ ਪਿਸਤੌਲ ਦੇ ਪਾਰਟਸ ਬਰਾਮਦ ਹੋਏ। ਬੀਐਸਐਫ ਵੱਲੋਂ ਬਰਾਮਦ ਡਰੋਨ ਅਤੇ ਪਿਸਤੌਲ ਦੇ ਪਾਰਟਸ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦਿੱਤੇ ਗਏ।
;
;
;
;
;
;
;
;
;