JALANDHAR WEATHER

ਡਰੱਗ ਕੇਸ ਵਿਚ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਤੋਂ 5 ਘੰਟੇ ਪੁੱਛਗਿੱਛ

 

ਮੁੰਬਈ, 25 ਨਵੰਬਰ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰ-ਨਿਰਦੇਸ਼ਕ ਸਿਧਾਂਤ ਕਪੂਰ ਤੋਂ ਮੰਗਲਵਾਰ ਨੂੰ ਮੁੰਬਈ ਪੁਲਿਸ ਨੇ ਡਰੱਗ ਮਾਮਲੇ ਵਿਚ ਲਗਭਗ ਪੰਜ ਘੰਟੇ ਪੁੱਛਗਿੱਛ ਕੀਤੀ।
ਸੀਨੀਅਰ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਅਤੇ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਮੁੰਬਈ ਵਿਚ ਐਂਟੀ-ਨਾਰਕੋਟਿਕਸ ਸੈੱਲ (ਏਐਨਸੀ ) ਦੀ ਘਾਟਕੋਪਰ ਯੂਨਿਟ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੇ।

ਅਧਿਕਾਰੀਆਂ ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਅਦਾਕਾਰ-ਨਿਰਦੇਸ਼ਕ ਤੋਂ ਪੁੱਛਗਿੱਛ ਲੱਗਭਗ ਪੰਜ ਘੰਟੇ ਚੱਲੀ, ਜਿਸ ਤੋਂ ਬਾਅਦ ਉਸਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਏਐਨਸੀ ਨੇ 26 ਨਵੰਬਰ ਨੂੰ ਇਸੇ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਪ੍ਰਭਾਵਕ ਓਰਹਾਨ ਅਵਤਰਮਣੀ ਉਰਫ਼ ਓਰੀ ਨੂੰ ਤਲਬ ਕੀਤਾ ਹੈ।

 

ਏਐਨਸੀ ਦੀ ਘਾਟਕੋਪਰ ਇਕਾਈ ਨੇ 252 ਕਰੋੜ ਰੁਪਏ ਦੇ ਮੈਫੇਡ੍ਰੋਨ ਜ਼ਬਤ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਤੋਂ ਪੁੱਛਗਿੱਛ ਦੌਰਾਨ ਦੋਵਾਂ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਤਲਬ ਕੀਤਾ। ਪੁਲਿਸ ਅਨੁਸਾਰ ਸ਼ੇਖ ਨੇ ਦਾਅਵਾ ਕੀਤਾ ਸੀ ਕਿ ਕੁਝ ਫਿਲਮ ਤੇ ਫੈਸ਼ਨ ਦੀਆਂ ਮਸ਼ਹੂਰ ਹਸਤੀਆਂ, ਇਕ ਸਿਆਸਤਦਾਨ ਅਤੇ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਇਕ ਰਿਸ਼ਤੇਦਾਰ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਉਸ ਦੁਆਰਾ ਆਯੋਜਿਤ ਰੇਵ ਪਾਰਟੀਆਂ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਸਿਧਾਂਤ ਨੂੰ 2022 ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੋਸ਼ ਵਿਚ ਬੰਗਲੁਰੂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ