JALANDHAR WEATHER

ਸੁਨਾਮ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਇਕ ਖਤਰਨਾਕ ਅਪਰਾਧੀ ਦੀ ਲੱਤ 'ਚ ਲੱਗੀ ਗੋਲੀ

ਸੁਨਾਮ ਊਧਮ ਸਿੰਘ ਵਾਲਾ,(ਸੰਗਰੂਰ), 25 ਨਵੰਬਰ (ਭੁੱਲਰ,ਧਾਲੀਵਾਲ,ਦਮਨਜੀਤ ਸਿੰਘ)- ਸੁਨਾਮ ਵਿਖੇ ਪੁਲਿਸ ਨਾਲ ਹੋਏ ਇਕ ਮੁਕਾਬਲੇ 'ਚ ਕਰੀਬ ਇਕ ਦਰਜਨ ਮਾਮਲਿਆਂ ਵਿਚ ਲੋੜੀਂਦੇ ਇਕ ਖਤਰਨਾਕ ਅਪਰਾਧੀ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਮੌਕੇ 'ਤੇ ਪਹੁੰਚੇ ਐਸ. ਪੀ. ਨਵਰੀਤ ਸਿੰਘ ਵਿਰਕ ਨੇ ਇਸ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸ਼ਾਮ ਸਵਾ ਕੁ ਚਾਰ ਵਜੇ ਜਦੋਂ ਸੀ. ਏ. ਆਈ. ਸਟਾਫ਼. ਸੰਗਰੂਰ ਦੀ ਟੀਮ ਸਹਾਇਕ ਥਾਣੇਦਾਰ ਸੰਦੀਪ ਸਿੰਘ ਦੀ ਅਗਵਾਈ ਵਿਚ ਸੁਨਾਮ 'ਚ ਸਰਹਿੰਦ ਚੋਅ ਦੇ ਨਾਲ-ਨਾਲ ਬਣੀ ਸੜਕ 'ਤੇ ਗਸ਼ਤ ਕਰ ਰਹੀ ਸੀ ਤਾਂ ਸਾਹਮਣੇ ਤੋਂ ਇਕ ਬਿਨ੍ਹਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਇਕ ਵਿਅਕਤੀ ਆ ਰਿਹਾ ਸੀ ਪਰ ਅਚਾਨਕ ਉਸ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਵਾਪਸ ਘੁਮਾਉਣ ਲੱਗਾ ਤਾਂ ਉਹ ਡਿੱਗ ਪਿਆ ਅਤੇ ਡਿੱਗਦੇ ਸਾਰ ਹੀ ਉਸ ਨੇ ਪੁਲਿਸ ਮੁਲਾਜ਼ਮਾਂ ਵੱਲ ਪਿਸਟਲ ਨਾਲ ਚਾਰ ਫਾਇਰ ਕੀਤੇ, ਜਿੰਨ੍ਹਾਂ 'ਚੋ ਇਕ ਫਾਇਰ ਪੁਲਿਸ ਦੀ ਗੱਡੀ ਵਿਚ ਲੱਗਿਆ। ਇਸ ਸਮੇਂ ਪੁਲਿਸ ਮੁਲਾਜ਼ਮਾਂ ਨੇ ਵੀ ਮੁਸਤੈਦੀ ਵਰਤਦਿਆਂ ਜਵਾਬੀ ਫਾਇਰ ਕੀਤੇ, ਜਿੰਨ੍ਹਾਂ 'ਚੋਂ ਇਕ ਗੋਲੀ ਦੋਸ਼ੀ ਦੀ ਲੱਤ ਵਿਚ ਲੱਗੀ,ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਡਿੱਗ ਪਿਆ। ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਕਾਬੂ ਕਰਕੇ ਸੁਨਾਮ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਐਸ. ਪੀ. ਵਿਰਕ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਇਹ ਜ਼ਖ਼ਮੀ ਵਿਅਕਤੀ ਦਾ ਨਾਂਅ ਜਸਵਿੰਦਰ ਸਿੰਘ ਉਰਫ਼ ਜੱਸੀ ਹੈ, ਜੋ ਕਿ ਪਿੰਡ ਰੂਪਾਹੇੜੀ (ਸੰਗਰੂਰ) ਦਾ ਰਹਿਣ ਵਾਲਾ ਹੈ ਅਤੇ ਇਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ 11 ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ 'ਚੋਂ 8 ਸੰਗਰੂਰ, ਲੁਧਿਆਣਾ, ਪਟਿਆਲਾ ਅਤੇ ਮਲੇਰਕੋਟਲਾ ਵਿਚ ਇਕ-ਇਕ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਦੋਸ਼ੀ ਕਿਸੇ ਗੈਂਗਸਟਰ ਗੈਂਗ ਨਾਲ ਤਾਂ ਨਹੀ ਜੁੜਿਆ ਹੋਇਆ। ਇਸ ਮੌਕੇ ਡੀ. ਐਸ. ਪੀ. ਦਲਜੀਤ ਸਿੰਘ ਵਿਰਕ ਵੀ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ