ਵਾਈਟ ਹਾਊਸ ਨੇੜੇ ਗੋਲੀਬਾਰੀ, ਦੋ ਜਵਾਨ ਗੰਭੀਰ ਜ਼ਖ਼ਮੀ
ਵਾਸ਼ਿੰਗਟਨ ਡੀ.ਸੀ. 27 ਨਵੰਬਰ- ਬੁੱਧਵਾਰ ਸ਼ਾਮ ਨੂੰ ਵ੍ਹਾਈਟ ਹਾਊਸ ਤੋਂ ਦੋ ਬਲਾਕ ਦੂਰ ਹੋਈ ਗੋਲੀਬਾਰੀ ਵਿਚ ਨੈਸ਼ਨਲ ਗਾਰਡ ਦੇ ਦੋ ਮੈਂਬਰ ਗੰਭੀਰ ਜ਼ਖਮੀ ਹੋ ਗਏ। ਇਕ ਸ਼ੱਕੀ ਨੂੰ ਇਸ ਸੰਬੰਧੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਐਫ.ਬੀ.ਆਈ. ਅਧਿਕਾਰੀਆਂ ਦੇ ਅਨੁਸਾਰ ਹਮਲੇ ਦੇ ਸ਼ੱਕੀ ਦੀ ਪਛਾਣ ਰਹਿਮਾਨਉੱਲਾ ਲਕਨਵਾਲ ਵਜੋਂ ਹੋਈ ਹੈ। ਉਹ ਅਗਸਤ 2021 ਵਿਚ ਅਫਗਾਨਿਸਤਾਨ ਤੋਂ ਅਮਰੀਕਾ ਆਇਆ ਸੀ। ਉਸ ਨੇ 2024 ਵਿਚ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ ਸੀ ਅਤੇ ਇਸ ਸਾਲ ਇਸ ਨੂੰ ਮਨਜ਼ੂਰੀ ਮਿਲ ਗਈ ਸੀ।
ਹਮਲਾ ਫਰਾਗੁਟ ਵੈਸਟ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ, ਜਿਥੇ ਲਕਨਵਾਲ ਕੁਝ ਸਮੇਂ ਲਈ ਇੰਤਜ਼ਾਰ ਕਰ ਰਿਹਾ ਸੀ ਅਤੇ ਅਚਾਨਕ ਦੁਪਹਿਰ 2:15 ਵਜੇ ਦੇ ਕਰੀਬ ਗੋਲੀਬਾਰੀ ਕਰ ਦਿੱਤੀ। ਜਾਣਕਾਰੀ ਅਨੁਸਾਰ ਉਸ ਨੇ ਪਹਿਲਾਂ ਇਕ ਮਹਿਲਾ ਗਾਰਡ ਦੀ ਛਾਤੀ ਵਿਚ ਅਤੇ ਫਿਰ ਸਿਰ ਵਿਚ ਗੋਲੀ ਮਾਰ ਦਿੱਤੀ ਤੇ ਫਿਰ ਉਸ ਨੇ ਇਕ ਹੋਰ ਗਾਰਡ 'ਤੇ ਗੋਲੀ ਚਲਾਈ।
ਨੇੜੇ ਹੀ ਇਕ ਤੀਜਾ ਗਾਰਡ ਭੱਜਿਆ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ। ਲਕਨਵਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਚਾਰ ਗੋਲੀਆਂ ਮਾਰੀਆਂ ਗਈਆਂ ਅਤੇ ਉਸਨੂੰ ਐਂਬੂਲੈਂਸ ਵਿਚ ਲੈ ਜਾਇਆ ਗਿਆ।
;
;
;
;
;
;
;
;