JALANDHAR WEATHER

ਛੇੜ ਛਾੜ ਦੇ ਦੋਸ਼ ਹੇਠ ਸਰਕਾਰੀ ਸਕੂਲ ਦੇ ਡੀ. ਪੀ. ਮਾਸਟਰ ’ਤੇ ਪਰਚਾ ਦਰਜ

ਕਰਤਾਰਪੁਰ, 26 ਨਵੰਬਰ ( ਭਜਨ ਸਿੰਘ, ਹੁਸਨ ਲਾਲ ) - ਕਰਤਾਰਪੁਰ ਥਾਣੇ ਅਧੀਨ ਆਉਂਦੇ ਪਿੰਡ ਕਰਾੜੀ ਦੇ ਸਰਕਾਰੀ ਸਕੂਲ ਦੇ ਡੀ. ਪੀ. ਮਾਸਟਰ ਰਜਿੰਦਰ ਕੁਮਾਰ ਪੁੱਤਰ ਬਲਬੀਰ ਕੁਮਾਰ ਵਾਸੀ ਬਿਆਸ ਪਿੰਡ ਥਾਣਾ ਆਦਮਪੁਰ ਜਲੰਧਰ ਖ਼ਿਲਾਫ਼ ਪੁਲਿਸ ਵਲੋਂ ਪੀੜਤ ਲੜਕੀ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੂੰ ਮਾਸਟਰ ਵਲੋਂ ਸਕੂਲ ਵਿਚ ਬਿਊਟੀ ਲੈਬ ਦੇ ਕਮਰੇ ਵਿਚ ਟੇਬਲ ਦਾ ਦਰਾਜ ਬੰਦ ਕਰਨ ਦੇ ਬਹਾਨੇ ਨਾਲ ਅੰਦਰ ਬੁਲਾ ਕੇ ਛੇੜਛਾੜ ਕੀਤੀ ਗਈ। ਪੀੜਤ ਵਲੋਂ ਵਿਰੋਧ ਕਰਨ 'ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਵਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਉੱਪਰ ਪੁਲਿਸ ਵਲੋਂ ਤੁਰੰਤ ਇੰਸਪੈਕਟਰ ਮੋਨੀਕਾ ਅਰੋੜਾ ਵਲੋਂ ਥਾਣਾ ਕਰਤਾਰਪੁਰ ਵਿਖੇ ਪੋਕਸੋ ਐਕਟ 'ਤੇ ਹੋਰ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ। ਪੁਲਿਸ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ