JALANDHAR WEATHER

ਨਡਾਲੋਂ 'ਚ ਪਿੰਡ ਦੇ ਟੋਭੇ 'ਚੋਂ ਮਿਲੀ 30 ਸਾਲਾ ਨੌਜਵਾਨ ਦੀ ਲਾਸ਼

ਕੋਟਫ਼ਤੂਹੀ (ਹੁਸ਼ਿਆਰਪੁਰ), 26 ਨਵੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਨਡਾਲੋਂ 'ਚ ਪਿਛਲੇ ਦੋ ਹਫ਼ਤਿਆਂ ਤੋਂ ਗੁੰਮ ਪਿੰਡ ਦੇ ਹੀ 30 ਸਾਲਾ ਨੌਜਵਾਨ ਦੀ ਪਿੰਡ ਦੇ ਟੋਭੇ ਦੇ ਕਿਨਾਰੇ ਝਾੜੀਆਂ 'ਚ ਗਲੀ-ਸੜੀ ਹਾਲਤ ਵਿਚ ਲਾਸ਼ ਮਿਲੀ |

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਟੋਭੇ ਦੇ ਆਸ-ਪਾਸ ਕੰਮ ਕਰਦੇ ਮਿਸਤਰੀਆਂ ਨੇ ਕਿਸੇ ਵਿਅਕਤੀ ਨੂੰ ਝਾੜੀਆਂ ਵਿਚ ਮੂਧੇ ਮੂੰਹ ਡਿੱਗੇ ਹੋਏ ਨੂੰ ਵੇਖਿਆ ਤਾਂ ਉਨ੍ਹਾਂ ਨੇ ਆਸ-ਪਾਸ ਦੱਸਿਆ, ਜਿਸ 'ਤੇ ਵੇਖਣ 'ਤੇ ਪਤਾ ਲੱਗਾ ਕਿ ਇਹ ਪਿੰਡ ਦਾ ਅਣ ਵਿਆਹਿਆ 30 ਸਾਲਾ ਨੌਜਵਾਨ ਸੁਲੱਖਣ ਸਿੰਘ ਉਰਫ਼ ਸਨੀ ਪੁੱਤਰ ਸੁੱਚਾ ਸਿੰਘ ਹੈ, ਜੋ 10 ਨਵੰਬਰ ਤੋਂ ਅਚਾਨਕ ਘਰ ਤੋਂ ਗ਼ਾਇਬ ਸੀ, ਉਹ ਕੁੱਝ ਸਮਾਂ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਤੋਂ ਆਇਆ ਸੀ, ਜਿਸ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ