ਤੇਲ ਟੈਂਕਰ ਤੇ ਵੇਰਕਾ ਗੱਡੀ ਦੀ ਟੱਕਰ, ਇਕ ਦੀ ਮੌਤ
ਕੋਟਫੱਤਾ, 26 ਨਵੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ- ਮਾਨਸਾ ਰੋਡ ਉਤੇ ਕੋਟਫੱਤਾ ਨਜ਼ਦੀਕ ਮਾਨਸਾ ਵੱਲੋਂ ਆ ਰਹੀ ਵੇਰਕਾ ਦੁੱਧ ਵਾਲੀ ਗੱਡੀ ਨੰਬਰ ਪੀ ਬੀ 03 ਬੀ ਜੇ 3568 ਬਠਿੰਡਾ ਵੱਲੋਂ ਆ ਰਹੇ ਇਕ ਤੇਲ ਟੈਂਕਰ ਨੰਬਰ ਪੀ ਬੀ 10 ਐਫ ਵੀ 7818 ਨਾਲ ਸਵੇਰੇ 8 ਵਜੇ ਦੇ ਕਰੀਬ ਟਕਰਾ ਗਈ, ਜਿਸ ਨਾਲ ਜਿੱਥੇ ਦੁੱਧ ਵਾਲੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ, ਉੱਥੇ ਚਾਲਕ ਮਨਦੀਪ ਸਿੰਘ ਵਾਸੀ ਗਹਿਰੀ ਭਾਗੀ ਵੀ ਗੰਭੀਰ ਜ਼ਖ਼ਮੀ ਹੋ ਗਿਆ ਜੋ, ਬਠਿੰਡਾ ਹਸਪਤਾਲ ਚ ਜਾ ਕੇ ਦਮ ਤੋੜ ਗਿਆ।
;
;
;
;
;
;
;