'ਆਪ' ਦੇ ਸਥਾਪਨਾ ਦਿਵਸ 'ਤੇ ਬੋਲੇ ਕੇਜਰੀਵਾਲ-ਇਹ ਪਾਰਟੀ ਨੇਤਾਵਾਂ ਦੀ ਨਹੀਂ, ਸਗੋਂ ਆਮ ਲੋਕਾਂ ਦੀ
ਨਵੀਂ ਦਿੱਲੀ, 26 ਨਵੰਬਰ (ਪੀ.ਟੀ.ਆਈ.)- ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪਾਰਟੀ ਦੇ ਸਥਾਪਨਾ ਦਿਵਸ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ 13 ਸਾਲਾਂ ਦੀਆਂ ਪ੍ਰਾਪਤੀਆਂ ਜਨਤਾ ਦੇ ਵਿਸ਼ਵਾਸ ਅਤੇ ਇਸਦੇ ਵਾਲੰਟੀਅਰਾਂ ਦੀ ਸਖ਼ਤ ਮਿਹਨਤ 'ਤੇ ਅਧਾਰਤ ਹਨ।
ਪਾਰਟੀ ਦਾ ਗਠਨ 26 ਨਵੰਬਰ, 2012 ਨੂੰ ਹੋਇਆ ਸੀ। ਇਸ ਮੌਕੇ 'ਆਪ' ਨੇ 'ਐਕਸ' 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਦਿੱਲੀ ਵਿਚ ਆਪਣੀ ਪਹਿਲੀ ਸਰਕਾਰ ਬਣਾਉਣ ਤੋਂ ਲੈ ਕੇ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਤੱਕ ਦੇ ਆਪਣੇ ਸਫ਼ਰ ਦਾ ਵੇਰਵਾ ਦਿੱਤਾ ਗਿਆ ਹੈ। ਕਲਿੱਪ ਵਿਚ ਕੇਜਰੀਵਾਲ ਸਮੇਤ ਸੀਨੀਅਰ ਪਾਰਟੀ ਨੇਤਾਵਾਂ ਦੀ ਗ੍ਰਿਫਤਾਰੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਮੌਕੇ ਐਕਸ ਪੋਸਟ ਉਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸੰਸਥਾਪਕ ਨੇ ਸਮਰਥਕਾਂ ਅਤੇ ਵਾਲੰਟੀਅਰਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, "ਇਹ ਪਾਰਟੀ ਨੇਤਾਵਾਂ ਦੀ ਨਹੀਂ ਹੈ; ਇਹ ਲੋਕਾਂ ਦੀ ਹੈ। ਉਨ੍ਹਾਂ ਲਿਖਿਆ, "ਪਿੰਡਾਂ ਦੇ ਚੌਕਾਂ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਤੱਕ, ਸਾਡੇ ਵਾਲੰਟੀਅਰਾਂ ਨੇ ਬਦਲਾਅ ਦੀ ਲਾਟ ਨੂੰ ਜਗਾਉਣ ਲਈ ਦਿਨ-ਰਾਤ ਕੰਮ ਕੀਤਾ ਹੈ। ਅੱਜ ਅਸੀਂ ਜੋ ਵੀ ਪ੍ਰਾਪਤੀਆਂ ਦੇਖਦੇ ਹਾਂ, ਉਹ ਲੋਕਾਂ ਦੇ ਵਿਸ਼ਵਾਸ ਅਤੇ ਸਾਡੇ ਵਾਲੰਟੀਅਰਾਂ ਦੇ ਸਮਰਪਣ ਦਾ ਨਤੀਜਾ ਹਨ,"
ਉਨ੍ਹਾਂ ਕਿਹਾ ਕਿ ਪਾਰਟੀ ਵਾਅਦਾ ਕਰਦੀ ਹੈ ਕਿ "ਸੱਚਾਈ, ਇਮਾਨਦਾਰੀ ਅਤੇ ਦੇਸ਼ ਦੀ ਸੇਵਾ ਦੀ ਇਹ ਯਾਤਰਾ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇਗੀ।" ਪਾਰਟੀ ਨੇ ਉਨ੍ਹਾਂ ਦੀ ਭਾਵਨਾ ਨੂੰ ਦੁਹਰਾਇਆ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ 26 ਨਵੰਬਰ ਪਾਰਟੀ ਦੇ ਗਠਨ ਤੋਂ ਬਾਅਦ "13 ਮਾਣਮੱਤੇ ਸਾਲ" ਹਨ, 'ਆਪ' ਨੇ ਕਿਹਾ ਕਿ ਇਸਨੇ ਦੇਸ਼ ਨੂੰ "ਸਿੱਖਿਆ, ਸਿਹਤ ਸੰਭਾਲ ਅਤੇ ਕੰਮ ਦੀ ਰਾਜਨੀਤੀ ਦਾ ਇੱਕ ਮਿਸਾਲੀ ਮਾਡਲ" ਦਿੱਤਾ ਹੈ।
;
;
;
;
;
;
;