JALANDHAR WEATHER

ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

ਮੌੜ ਮੰਡੀ, (ਬਠਿੰਡਾ), 26 ਨਵੰਬਰ (ਗੁਰਜੀਤ ਸਿੰਘ ਕਮਾਲੂ)- ਮੌੜ ਕਲਾਂ ਵਿਖੇ ਇਕ ਨੌਜਵਾਨ ਸਿਕੰਦਰ ਸਿੰਘ ਉਮਰ 22 ਸਾਲ ਪੁੱਤਰ ਪੁੱਤਰ ਲਖਵੀਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਥਾਣਾ ਮੌੜ ਅੱਗੇ ਧਰਨਾ ਲਗਾ ਦਿੱਤਾ ਅਤੇ ਮੰਗ ਕੀਤੀ ਜਿ ਜਿਸ ਮੈਡੀਕਲ ਸਟੋਰ ਤੋਂ ਇਹ ਨੌਜਵਾਨ ਨਸ਼ਾ ਲੈ ਕੇ ਆਇਆ ਸੀ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਬਹੁਜਨ ਸਮਾਜ ਪਾਰਟੀ ਦੇ ਆਗੂ ਗੁਰਮੇਲ ਸਿੰਘ ਮੌੜ ਖੁਰਦ ਨੇ ਕਿਹਾ ਕਿ ਮੌੜ ਸ਼ਹਿਰ ਅੰਦਰ ਨਸ਼ਾ ਬਹੁਤ ਜਿਆਦਾ ਵਿਕ ਰਿਹਾ ਹੈ। ਕੁਝ ਮੈਡੀਕਲ ਸਟੋਰਾਂ ਵਾਲੇ ਵੀ ਨਸ਼ਿਆਂ ਦੀਆਂ ਗੋਲੀਆਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਸ ਮੈਡੀਕਲ ਸਟੋਰ ਬਾਰੇ ਵੀ ਪੁਲਿਸ ਨੂੰ ਦੱਸ ਦਿੱਤਾ ਹੈ, ਜਿਸ ਤੋਂ ਇਹ ਨੌਜਵਾਨ ਨਸ਼ਾ ਲੈ ਕੇ ਆਇਆ ਸੀ ਅਤੇ ਪੁਲਿਸ ਦੇ ਕਹਿਣ ’ਤੇ ਪੈਸੇ ਦੇ ਕੇ ਨਸ਼ੀਲੀਆਂ ਗੋਲੀਆਂ ਵੀ ਲਿਆ ਕੇ ਦੇ ਦਿੱਤੀਆਂ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ