JALANDHAR WEATHER

ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਬਾਰੇ ਪੁਲਿਸ ਨੇ ਕੀਤਾ ਖ਼ੁਲਾਸਾ

ਗੁਰਦਾਸਪੁਰ, 26 ਨਵੰਬਰ (ਚੱਕਰਾਜਾ/ਗੁਰਪ੍ਰਤਾਪ ਸਿੰਘ)- ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਇਕ ਧਮਾਕਾ ਹੋਇਆ, ਜਿਸ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਵਲੋਂ ਲਈ ਗਈ ਹੈ। ਇਕ ਵਾਇਰਲ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਕਿ ਜਦੋਂ ਤੱਕ ਹਿੰਦੂ ਖਾਲਿਸਤਾਨ ਵਿਰੁੱਧ ਬੋਲਦੇ ਰਹਿਣਗੇ, ਇਹ ਗ੍ਰਨੇਡ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਨਕਲੀ ਪੋਸਟ ਹੈ। ਪੁਲਿਸ ਸਟੇਸ਼ਨ ਦੇ ਬਾਹਰ ਕੋਈ ਧਮਾਕਾ ਨਹੀਂ ਹੋਇਆ। ਰਾਤ ਇਕ ਟਰੱਕ ਦਾ ਟਾਇਰ ਫਟ ਗਿਆ ਸੀ, ਜਿਸ ਨੂੰ ਧਮਾਕਾ ਦੱਸਿਆ ਜਾ ਰਿਹਾ ਹੈ। ਧਮਾਕੇ ਵਿਚ ਇਕ ਔਰਤ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਟਾਇਰ ਫੱਟਣ ਤੋਂ ਬਾਅਦ ਕੁਝ ਪੱਥਰ ਲੱਗ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ