ਬੀਤੀ ਰਾਤ ਵਾਪਰੇ ਵੱਖ ਵੱਖ ਹਾਦਸਿਆਂ 'ਚ 2 ਜ਼ਖ਼ਮੀ, 1 ਦੀ ਮੌਤ
ਸੰਘੋਲ, (ਫਤਹਿਗੜ੍ਹ ਸਾਹਿਬ) 26 ਨਵੰਬਰ (ਪਰਮਵੀਰ ਸਿੰਘ ਧਨੋਆ)- ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਬੀਤੀ ਰਾਤ ਦੋ ਵੱਖ - ਵੱਖ ਸੜਕ ਹਾਦਸਿਆਂ 'ਚ 2 ਜਣਿਆ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ 1 ਗੰਭੀਰ ਜ਼ਖਮੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਸੰਘੋਲ ਨੇੜੇ ਦੋ ਮੋਟਰਸਾਈਕਲ ਸਵਾਰਾਂ ਦੀ ਆਹਮੋ - ਸਾਹਮਣੇ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਸਵਾਰ ਜ਼ਖਮੀ ਹੋ ਗਏ। ਸੂਚਨਾ ਪ੍ਰਾਪਤ ਹੋਣ 'ਤੇ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਖਰਾਜ ਸਿੰਘ ਦੀ ਟੀਮ ਨੇ ਖਮਾਣੋਂ ਦੇ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਗੁਰਚਰਨ ਸਿੰਘ ਵਾਸੀ ਪਿੰਡ ਮਹੇਸ਼ਪੁਰਾ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਜ਼ਖਮੀ ਦੀ ਪਛਾਣ ਸੇਵਾ ਸਿੰਘ ਵਜੋਂ ਹੋਈ ਹੈ। ਦੂਜੇ ਮਾਮਲੇ 'ਚ ਪਿੰਡ ਪੋਹਲੋਮਾਜਰਾ ਨੇੜੇ ਅਗਿਆਤ ਵਾਹਨ ਦੀ ਲਪੇਟ 'ਚ ਆਉਣ ਕਾਰਨ ਨਸੀਮ ਨਾਮਕ ਪਰਵਾਸੀ ਜ਼ਖਮੀ ਹੋ ਗਿਆ, ਜੋ ਬਿਹਾਰ ਨਿਵਾਸੀ ਦੱਸਿਆ ਜਾਂਦਾ ਹੈ। ਸੰਬੰਧਿਤ ਚੌਂਕੀ ਪੁਲਿਸ ਸੰਘੋਲ ਉਕਤ ਹਾਦਸਿਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
;
;
;
;
;
;
;