ਚੰਡੀਗੜ੍ਹ ਸੈਨੇਟ ਚੋਣਾਂ: ਯੂਨੀਵਰਸਿਟੀ ’ਚ ਵਧਿਆ ਤਣਾਅ
ਚੰਡੀਗੜ੍ਹ, 26 ਨਵੰਬਰ- ਸੈਨੇਟ ਚੋਣਾਂ ਦੇ ਤੁਰੰਤ ਨੋਟੀਫਿਕੇਸ਼ਨ ਦੀ ਮੰਗ ਕਰਦੇ ਹੋਏ ਵਿਦਿਆਰਥੀ ਸਮੂਹਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਤਣਾਅ ਵਧ ਗਿਆ ਹੈ। ਯੂਨੀਵਰਸਿਟੀ ਨੇ 26 ਨਵੰਬਰ ਯਾਨੀ ਅੱਜ ਲਈ ਛੁੱਟੀ ਦਾ ਐਲਾਨ ਕੀਤਾ ਅਤੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ।
ਚੰਡੀਗੜ੍ਹ ਪੁਲਿਸ ਨੇ ਵੱਡੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਦੇ ਨਾਲ ਸੁਰੱਖਿਆ ਸਖ਼ਤ ਕਰ ਦਿੱਤੀ ਹੈ, ਖਾਸ ਕਰਕੇ ਗੇਟ ਨੰਬਰ 1 ਵਰਗੇ ਮੁੱਖ ਪ੍ਰਵੇਸ਼ ਸਥਾਨਾਂ 'ਤੇ। ਇਸ ਦੌਰਾਨ ਐਸ.ਐਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
;
;
;
;
;
;
;
;