JALANDHAR WEATHER

ਅਟਾਰੀ ਸਰਹੱਦ ਦੇ ਨਜ਼ਦੀਕ ਤੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਆਈ.ਈ.ਡੀ. ਸਮੇਤ ਦੋ ਕਾਬੂ

 ਅਟਾਰੀ ਸਰਹੱਦ, (ਅੰਮ੍ਰਿਤਸਰ), 26 ਨਵੰਬਰ, (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਅੰਦਰ ਬੰਬ ਧਮਾਕਿਆਂ ਵਿਚ ਵਰਤੀ ਜਾਣ ਵਾਲੀ ਧਮਾਕੇਦਾਰ ਸਮਗਰੀ ਸਮੇਤ ਪੁਲਿਸ ਵਲੋਂ ਘੇਰਾਬੰਦੀ ਕਰਕੇ ਸਰਹੱਦੀ ਇਲਾਕੇ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਡਰੋਂਨ ਰਾਹੀਂ ਆਈ.ਈ.ਡੀ., ਜੋ ਕਿ ਬਹੁਤ ਵੱਡੀ ਧਮਾਕੇਦਾਰ ਸਮਗਰੀ ਦੱਸੀ ਜਾ ਰਹੀ ਹੈ। ਉਸ ਦਾ ਇਕ ਸਿਲੰਡਰ, ਜੋ ਕਿ ਡਰੋਨ ਦੇ ਰਾਹੀਂ ਦੋ ਸਥਾਨਕ ਨੌਜਵਾਨਾਂ ਵਲੋਂ ਮੰਗਵਾਈ ਗਈ ਸੀ, ਉਸ ’ਤੇ ਕਰੜੀ ਨਿਗਾਹ ਰੱਖਦਿਆਂ ਡੀ.ਜੀ.ਪੀ. ਪੰਜਾਬ ਅਤੇ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਵਿਚ ਐਸ.ਆਈ. ਸੀ.ਆਈ.ਏ. ਅੰਮ੍ਰਿਤਸਰ ਦਿਹਾਤੀ ਵਲੋਂ ਭਾਰਤੀ ਸਰਹੱਦ ’ਤੋਂ ਆਈ.ਈ.ਡੀ. ਚੁੱਕ ਕੇ ਆਏ ਦੋ ਨੌਜਵਾਨਾਂ ਨੂੰ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਰਣੀਕੇ ਮੇਨ ਸੜਕ ’ਤੇ ਘੇਰਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਆਕਾਸ਼ਦੀਪ ਸਿੰਘ ਤੇ ਯੁਵਰਾਜ ਸਿੰਘ ਪੁੱਤਰ ਦਿਲਬਾਗ ਸਿੰਘ ਬਾਗਾ ਰਣੀਕੇ ਅਟਾਰੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਥਾਣਾ ਘਰੇੰਡਾ ਵਲੋਂ ਵਿਸਫੋਟਕ ਪਦਾਰਥ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ