JALANDHAR WEATHER

ਰੋਡਵੇਜ਼ ਬੱਸ ਦੀ ਕੈਂਟਰ ਨਾਲ ਸਿੱਧੀ ਟੱਕਰ, 2 ਦੀ ਮੌ.ਤ, ਕਈ ਗੰਭੀਰ ਜ਼ਖ਼ਮੀ

ਫ਼ਾਜ਼ਿਲਕਾ, 26 ਨਵੰਬਰ (ਪ੍ਰਦੀਪ ਕੁਮਾਰ)- ਫਾਜ਼ਿਲਕਾ ਮਲੋਟ ਰੋਡ ਉਤੇ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਮਲੋਟ ਤੋਂ ਫਾਜ਼ਿਲਕਾ ਆ ਰਹੀ ਬੱਸ ਜਦ ਅਰਨੀਵਾਲਾ ਤੋਂ ਬਾਅਦ ਟਾਲੀ ਵਾਲਾ ਅਤੇ ਪੂਰਨ ਪੱਟੀ ਵਿਚਾਲੇ ਪਹੁੰਚੀ ਤਾਂ ਫਾਜ਼ਿਲਕਾ ਦੀ ਤਰਫੋਂ ਆ ਰਹੇ ਇਕ ਕੈਂਟਰ ਨਾਲ ਉਸਦੀ ਸਿੱਧੀ ਟੱਕਰ ਹੋ ਗਈ।

ਇਸ ਹਾਦਸੇ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਲਗਭਗ ਇਕ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਅਤੇ ਹੋਰ ਕਈ ਥਾਵਾਂ ਉਤੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਹਾਦਸਾ ਬਹੁਤ ਹੀ ਭਿਆਨਕ ਸੀ ਅਤੇ ਹਾਦਸੇ ਤੋਂ ਬਾਅਦ ਭਗਦੜ ਮਚ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ