‘ਆਪ’ ਆਗੂ ਦੇ ਘਰ ਅਣ-ਪਛਾਤਿਆਂ ਵਲੋਂ ਗੋਲੀਬਾਰੀ
ਫਗਵਾੜਾ, 27 ਨਵੰਬਰ (ਹਰਜੋਤ ਸਿੰਘ ਚਾਨਾ)- ਬੀਤੀ ਦੇਰ ਰਾਤ ਇਥੋਂ ਦੇ ਨੇੜਲੇ ਦਰਵੇਸ਼ ਪਿੰਡ ਵਿਖੇ ਅਣ-ਪਛਾਤਿਆਂ ਵਲੋਂ ‘ਆਪ’ ਆਗੂ ਦਲਜੀਤ ਰਾਜੂ ਦੇ ਘਰ ’ਤੇ ਗੋਲੀਬਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਰੀਬ 20 ਤੋਂ 21 ਰਾਊਂਡ ਫਾਇਰ ਕੀਤੇ ਗਏ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਗੋਲੀਬਾਰੀ ਦੇ ਕਾਰਨ ਸਾਹਮਣੇ ਨਹੀਂ ਆਏ ਹਨ।
;
;
;
;
;
;
;
;