ਚੀਨ:ਰੇਲਗੱਡੀ ਦੇ ਦਰੜੇ 11 ਲੋਕ
ਬੀਜਿੰਗ, 27 ਨਵੰਬਰ- ਚੀਨ ਵਿਚ ਇਕ ਰੇਲਗੱਡੀ ਨੇ ਇਕ ਟੈਸਟ ਰਨ ਦੌਰਾਨ ਰੇਲਵੇ ਕਰਮਚਾਰੀਆਂ ਦੇ ਇਕ ਸਮੂਹ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਦੋ ਲੋਕ ਜ਼ਖਮੀ ਵੀ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰੇਲਗੱਡੀ ਟੈਸਟ ਰਨ 'ਤੇ ਸੀ। ਇਸ ਦੌਰਾਨ ਇਕ ਮੋੜ ’ਤੇ ਇਸ ਵਲੋਂ ਰੇਲਵੇ ਟਰੈਕ 'ਤੇ ਮੌਜੂਦ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ ਗਈ। ਇਹ ਘਟਨਾ ਚੀਨ ਦੇ ਯੂਨਾਨ ਪ੍ਰਾਂਤ ਵਿਚ ਵਾਪਰੀ। ਹਾਦਸੇ ਦਾ ਸ਼ਿਕਾਰ ਹੋਈ ਰੇਲਗੱਡੀ ਰੇਲਵੇ ਟਰੈਕ 'ਤੇ ਭੂਚਾਲ ਸੰਬੰਧੀ ਉਪਕਰਣਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇਹ ਹਾਦਸਾ ਕੁਨਮਿੰਗ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ।
;
;
;
;
;
;
;
;