JALANDHAR WEATHER

ਪੰਜਾਬ ਆ ਕੇ ਲੱਗਦਾ ਜਿਵੇਂ ਅਸੀਂ ਆਪਣੇ ਘਰ ਗਏ ਹਾਂ- ਸ਼ਿਵਰਾਜ ਸਿੰਘ ਚੌਹਾਨ

ਮੋਗਾ, 27 ਨਵੰਬਰ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਹ ਕਲਾਂ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਪੰਜਾਬ ਦੇ ਕਿਸਾਨ ਭਾਈਚਾਰੇ ਦੀ ਜਨਤਕ ਭਾਗੀਦਾਰੀ ਅਤੇ ਖੇਤੀਬਾੜੀ ਨਵੀਨਤਾ ਵਿਚ "ਨਵੇਂ ਰਿਕਾਰਡ" ਸਥਾਪਤ ਕਰਨ ਲਈ ਪ੍ਰਸ਼ੰਸਾ ਕੀਤੀ।

ਚੌਹਾਨ ਨੇ ਆਪਣੇ ਇਕ ਦਿਨ ਦੇ ਦੌਰੇ ਦੀ ਸ਼ੁਰੂਆਤ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਖੇਤੀ ਅਭਿਆਸਾਂ ਦੀ ਸਮੀਖਿਆ ਕਰਨ ਲਈ ਖੇਤਾਂ ਵਿਚ ਜਾਣ ਤੋਂ ਪਹਿਲਾਂ ਇਕ ਸਥਾਨਕ ਗੁਰਦੁਆਰੇ ਵਿਚ ਅਰਦਾਸ ਕਰਕੇ ਕੀਤੀ। ਮੰਤਰੀ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ, ਖਾਦ ਦੀ ਘੱਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਉਨ੍ਹਾਂ ਦੇ ਤਰੀਕਿਆਂ ਨੂੰ ਸਮਝਣ ਲਈ ਗੱਲਬਾਤ ਕੀਤੀ।

ਪੰਜਾਬ ਨੂੰ "ਸ਼ਾਨਦਾਰ" ਦੱਸਦੇ ਹੋਏ ਚੌਹਾਨ ਨੇ ਕਿਹਾ ਕਿ ਇਥੇ ਪੰਚਾਇਤ ਵਿਚ ਜਨਤਕ ਭਾਗੀਦਾਰੀ ਦੇ ਨਵੇਂ ਰਿਕਾਰਡ ਬਣੇ ਹਨ, ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ। ਸਾਨੂੰ ਇੰਝ ਲੱਗਦਾ ਹੈ ਜਿਵੇਂ ਅਸੀਂ ਘਰ ਆ ਗਏ ਹਾਂ।

ਫੇਰੀ ਦੌਰਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਅਤੇ ਨਿਵਾਸੀਆਂ ਦੇ ਨਾਲ ਇਕ ਮੰਜੇ 'ਤੇ ਬੈਠੇ ਪਿੰਡ ਵਾਸੀਆਂ ਨਾਲ ਰਵਾਇਤੀ ਪੰਜਾਬੀ ਭੋਜਨ ਸਾਂਝਾ ਕੀਤਾ ਤੇ ਕਿਹਾ ਕ‌ਿ ਰਵਾਇਤੀ 'ਮੱਕੇ ਦੀ ਰੋਟੀ ਔਰ ਸਰਸੋ ਦਾ ਸਾਗ' ਖਾਣ ਤੋਂ ਬਾਅਦ ਮੇਰਾ ਦਿਲ ਭਰ ਗਿਆ ਹੈ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।

ਟਿਕਾਊ ਖੇਤੀਬਾੜੀ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਤਪਾਦਕਤਾ ਨੂੰ ਰੋਕੇ ਬਿਨਾਂ ਪਰਾਲੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਮੈਂ ਰਣਸੀਹ ਕਲਾਂ ਪਿੰਡ ਤੋਂ ਸਾਰੇ ਭਾਰਤ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ