24 ਘੰਟੇ ਪਾਣੀ ਸਪਲਾਈ ਨੂੰ ਲੈ ਕੇ ਚੰਡੀਗੜ੍ਹ ਨਿਗਮ ਹਾਊਸ ਮੀਟਿੰਗ 'ਚ ਭਾਰੀ ਹੰਗਾਮਾ
ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਵਿਚ 24 ਘੰਟੇ ਪਾਣੀ ਸਪਲਾਈ ਨੂੰ ਲੈ ਕੇ ਹੋ ਰਿਹਾ ਭਾਰੀ ਵਿਰੌਧ, ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਪ੍ਰੋਜੈਕਟ ਨੂੰ ਚਿੱਟਾ ਹਾਥੀ ਦੱਸਦਿਆਂ ਵਿਰੌਧ ਜਤਾਇਆ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ।
ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਸ਼ਹਿਰ ਦੀ 10 ਫ਼ੀਸਦੀ ਆਬਾਦੀ ਵਿਚ ਜਦ ਇਹ ਪ੍ਰੋਜੈਕਟ ਫੇਲ੍ਹ ਹੋ ਗਿਆ ਹੈ ਤਾਂ ਪੂਰੇ ਸ਼ਹਿਰ ਵਿਚ ਇਸ ਨੂੰ ਕਿਸ ਆਧਾਰ ’ਤੇ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 2000 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਨਾਲ ਜਿਥੇ ਨਿਗਮ ’ਤੇ ਵਾਧੂ ਬੋਝ ਪਵੇਗਾ, ਉਥੇ ਹੀ ਲੋਕਾਂ ਨੂੰ ਵੀ ਪਾਣੀ ਦਾ ਬਿੱਲ ਵੱਧ ਭਰਨ ਨਾਲ ਟੈਕਸ ਦਾ ਵਾਧੂ ਬੋਝ ਝਲਨਾ ਪਵੇਗਾ। ਹੰਗਾਮੇ ਨੂੰ ਦੇਖਦੇ ਹੋਏ ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਨਿਗਮ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਹੈ
;
;
;
;
;
;
;
;