ਕਪੂਰਥਲਾ ਬੱਸ ਸਟੈਂਡ ਤੇ ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਤੇਲ ਪਾ ਕੇ ਕੀਤੀ ਅੱਗ ਲਗਾਉਣ ਦੀ ਕੋਸ਼ਿਸ਼
ਕਪੂਰਥਲਾ , 28 ਨਵੰਬਰ, (ਅਮਰਜੀਤ ਸਿੰਘ ਸਡਾਨਾ)- ਪੀ.ਆਰ.ਟੀ.ਸੀ. ਅਤੇ ਪਨਬੱਸ ਕੱਚੇ ਮੁਲਾਜ਼ਮ ਯੂਨੀਅਨ ਵਲੋਂ ਅੱਜ ਕਿਲੋਮੀਟਰ ਸਕੀਮ ਟੈਂਡਰਾਂ ਦਾ ਬਾਈਕਾਟ ਕਰਦੇ ਹੋਏ ਸਥਾਨਕ ਬੱਸ ਸਟੈਂਡ ’ਤੇ ਰੋਸ ਵਿਖਾਵਾ ਕੀਤਾ ਗਿਆ, ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਇਕ ਯੂਨੀਅਨ ਆਗੂ ਨੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਇਸ ਮੌਕੇ ਯੂਨੀਅਨ ਆਗੂਆਂ ਤੇ ਪੁਲਿਸ ਦੀ ਹੱਥੋਪਾਈ ਵੀ ਹੋਈ ਤੇ ਵੱਡੀ ਪੁਲਿਸ ਫੋਰਸ ਬੱਸ ਸਟੈਂਡ ਕਪੂਰਥਲਾ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਦੇ ਧਰਨੇ ਨੂੰ ਵੇਖਦੇ ਹੋਏ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਯੂਨੀਅਨ ਆਗੂ ਟੈਂਡਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਡਟੇ ਹੋਏ ਹਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
;
;
;
;
;
;
;
;