ਅਮਰੀਕਾ: ਨੈਸ਼ਨਲ ਗਾਰਡ ’ਤੇ ਹੋਏ ਹਮਲੇ ਵਿਚ ਜ਼ਖ਼ਮੀ ਇਕ ਜਵਾਨ ਦੀ ਮੌਤ
ਵਾਸ਼ਿੰਗਟਨ, 28 ਨਵੰਬਰ- ਅਮਰੀਕਾ ਦੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਨੇੜੇ ਨੈਸ਼ਨਲ ਗਾਰਡ 'ਤੇ ਹੋਏ ਹਮਲੇ ਵਿਚ ਇਕ ਸੈਨਿਕ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਕ ਅਫ਼ਗਾਨ ਨਾਗਰਿਕ ਨੇ ਵ੍ਹਾਈਟ ਹਾਊਸ ਨੇੜੇ ਵੈਸਟ ਵਰਜੀਨੀਆ ਦੇ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ।
ਅਮਰੀਕੀ ਸੈਨਿਕਾਂ ਨੂੰ ਦਿੱਤੇ ਆਪਣੇ ਧੰਨਵਾਦ ਸੰਦੇਸ਼ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਪਤਾ ਲੱਗਾ ਹੈ ਕਿ ਸਾਰਾਹ ਬੈਕਸਟ੍ਰੋਮ (20) ਦੀ ਮੌਤ ਹੋ ਗਈ ਹੈ, ਜਦੋਂ ਕਿ ਸਟਾਫ ਸਾਰਜੈਂਟ ਐਂਡਰਿਊ ਵੁਲਫ (24) ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ। ਰਾਸ਼ਟਰਪਤੀ ਨੇ ਬੈਕਸਟ੍ਰੋਮ ਨੂੰ ਇਕ ਸ਼ਾਨਦਾਰ ਵਿਅਕਤੀ ਅਤੇ ਹਰ ਤਰ੍ਹਾਂ ਨਾਲ ਸਭ ਤੋਂ ਵਧੀਆ ਕਿਹਾ। ਟਰੰਪ ਨੇ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਫਗਾਨਿਸਤਾਨ ਯੁੱਧ ਦੌਰਾਨ ਅਮਰੀਕੀ ਫੌਜਾਂ ਨਾਲ ਕੰਮ ਕਰਨ ਵਾਲੇ ਅਫ਼ਗਾਨੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਆਗਿਆ ਦੇਣ ਲਈ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ।
;
;
;
;
;
;
;
;
;