ਕੋਟ ਮਿੱਤ ਸਿੰਘ ਸੁਲਤਾਨਵਿੰਡ ਵਿਖੇ ਅਣਪਛਾਤਿਆਂ ਨੇ ਕਿਰਪਾਨਾਂ ਮਾਰ ਕੇ ਕੀਤਾ ਕਤਲ
ਸੁਲਤਾਨਵਿੰਡ ,27 ਨਵੰਬਰ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਥਾਣਾ ਦੇ ਅਧੀਨ ਆਉਦੇ ਕੋਟ ਮਿੱਤ ਸਿੰਘ ਵਿਖੇ ਇਕ ਐਕਟਿਵਾ ਸਵਾਰ 3 ਅਣਪਛਾਤੇ ਨਿਹੰਗਾਂ ਦੇ ਬਾਣੇ ਆਏ ਵਲੋਂ ਇਕ ਨੌਜਵਾਨ ਦਾ ਕਿਰਪਾਨਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਏ.ਸੀ..ਪੀ ਪ੍ਰਵੇਸ਼ ਚੋਪੜਾ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਹੈ। ਕਿਰਪਾਨਾਂ ਨਾਲ ਕਤਲ ਹੋਏ ਦੀ ਪਹਿਚਾਣ ਅਜੇ ਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੋਟ ਮਿੱਤ ਸਿੰਘ ਸੁਲਤਾਨਵਿੰਡ ਵਜੋਂ ਹੋਈ ਹੈ।
;
;
;
;
;
;
;
;
;