ਹਿਮਾਚਲ ਵਿਚ 3 ਸਾਲਾਂ ਵਿਚ 168 ਦਵਾਈਆਂ ਦੇ ਨਮੂਨੇ ਫੇਲ੍ਹ
ਧਰਮਸ਼ਾਲਾ, 27 ਨਵੰਬਰ -ਪਿਛਲੇ 3 ਸਾਲਾਂ ਵਿਚ ਹਿਮਾਚਲ ਪ੍ਰਦੇਸ਼ ਵਿਚ ਦਵਾਈਆਂ ਦੀ ਗੁਣਵੱਤਾ ਸੰਬੰਧੀ ਵੱਡੀ ਕਾਰਵਾਈ ਹੋਈ ਹੈ। ਰਾਜ ਵਿਚ ਕੁੱਲ 12,034 ਦਵਾਈਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 168 ਮਿਆਰਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ। ਸਰਕਾਰ ਨੇ ਕਿਹਾ ਕਿ ਦਵਾਈਆਂ ਦੀ ਗੁਣਵੱਤਾ ਦੀ ਸਖ਼ਤ ਨਿਗਰਾਨੀ ਜਾਰੀ ਹੈ ਅਤੇ ਦੋਸ਼ੀ ਪਾਏ ਗਏ ਉਦਯੋਗਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਸਰਕਾਰ ਨੇ ਦੱਸਿਆ ਕਿ 11 ਮਾਮਲਿਆਂ ਵਿਚ, ਨਿਰਮਾਣ ਇਕਾਈਆਂ ਨੇ ਟੈਸਟ ਰਿਪੋਰਟਾਂ ਨੂੰ ਚੁਣੌਤੀ ਦਿੱਤੀ ਸੀ, ਜਿਨ੍ਹਾਂ ਵਿਚੋਂ 7 ਨਮੂਨੇ ਅਨੁਕੂਲ ਪਾਏ ਗਏ ਹਨ ਅਤੇ 9 ਰਿਪੋਰਟਾਂ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ, ਕੋਲਕਾਤਾ ਕੋਲ ਲੰਬਿਤ ਹਨ। ਇਸ ਤੋਂ ਇਲਾਵਾ, ਗੁਜਰਾਤ, ਹਰਿਆਣਾ, ਜੰਮੂ, ਪੰਜਾਬ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ, ਉਤਰਾਖੰਡ ਅਤੇ ਹੋਰ ਰਾਜਾਂ ਵਿਚ ਬਣੀਆਂ 145 ਦਵਾਈਆਂ ਗੁਣਵੱਤਾ ਜਾਂਚਾਂ ਵਿਚ ਫੇਲ੍ਹ ਹੋ ਗਈਆਂ ਹਨ।
;
;
;
;
;
;
;
;
;