ਹਰਿਆਣਾ ਦੀ ਪਵਿੱਤਰ ਧਰਤੀ ’ਤੇ 3 ਦਿਨਾਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ
ਕਰਨਾਲ , 27 ਨਵੰਬਰ(ਗੁਰਮੀਤ ਸਿੰਘ ਸੱਗੂ)- ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀसहिब् ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਧਮਧਾਨ ਸਾਹਿਬ ਜ਼ਿਲ੍ਹਾ ਜੀਂਦ , ਹਰਿਆਣਾ ਵਿਖੇ ਪੰਡਾਲ ਸਜ ਕੇ ਤਿਆਰ ਹਨ। ਗੁਰਦੁਆਰਾ ਸਾਹਿਬ ਨਜ਼ਦੀਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਟੈਂਟ ਸਿਟੀ ਸਥਾਪਿਤ ਕੀਤੀ ਗਈ ਹੈ। ਟੈਂਟ ਸਿਟੀ ਦੇ ਮੁੱਖ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਦਾ ਪ੍ਰਕਾਸ਼ ਹੋਵੇਗਾ, ਜਿੱਥੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਗੁਰਬਾਣੀ ਕੀਰਤਨ ਕਰਨਗੇ ਅਤੇ ਢਾੜੀ ਜਥੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਪ੍ਰਸੰਗ ਸਾਂਝੇ ਕਰਨਗੇ। ਟੈਂਟ ਸਿਟੀ ਵਿਚ ਹੀ ਮੁੱਖ ਪੰਡਾਲ ਤੋਂ ਥੋੜੀ ਦੂਰੀ ’ਤੇ ਟੈਂਟ ਲਗਾਏ ਗਏ ਹਨ, ਜਿੱਥੇ ਵੱਖ-ਵੱਖ ਪ੍ਰਕਾਰ ਦੇ ਪਕਵਾਨ ਲੰਗਰ ਰੂਪ ਵਿਚ ਵੰਡੇ ਜਾਣਗੇ। ਇਸੇ ਨਾਲ ਹੀ ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਗੱਠੜੀ ਘਰ ਅਤੇ ਰਿਹਾਇਸ਼ ਲਈ ਟੈਂਟ ਵੀ ਲਗਾ ਦਿੱਤੇ ਗਏ ਹਨ। ਟੈਂਟ ਸਿਟੀ ਵਿਚ ਹੀ ਸੰਗਤ ਨੂੰ ਲੰਗਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਸਥਾਨ ਦੇ ਐਂਟਰੀ ’ਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ, ਜਿੱਥੇ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ।
;
;
;
;
;
;
;
;
;