ਸੜਕ 'ਤੇ ਪਏ ਟੋਇਆ ਕਾਰਨ ਨੌਜਵਾਨ ਦੀ ਮੌਤ
ਓਠੀਆਂ (ਅੰਮ੍ਰਿਤਸਰ ) , 27 ਨਵੰਬਰ (ਗੁਰਵਿੰਦਰ ਸਿੰਘ ਛੀਨਾ ) - ਸਥਾਨਕ ਕਸਬਾ ਓਠੀਆਂ ਦੇ ਨੌਜਵਾਨ ਦੁਕਾਨਦਾਰ ਲਖਬੀਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਜੋ ਕਿ ਅੱਡਾ ਓਠੀਆਂ ’ਚ ਦੁਕਾਨ ਕਰਦਾ ਸੀ । ਉਹ ਅੱਜ ਦੁਪਹਿਰ ਵੇਲੇ ਅਜਨਾਲੇ ਤੋਂ ਆਪਣੀ ਦੁਕਾਨ ਦਾ ਸਾਮਾਨ ਲੈਣ ਵਾਸਤੇ ਗਿਆ ਤਾਂ ਰਸਤੇ ਵਿਚ ਆਉਂਦਿਆਂ ਓਠੀਆਂ ਦੇ ਕੋਲ ਸੜਕ ’ਤੇ ਪਏ ਟੋਇਆ ਕਾਰਨ ਆਪਣੇ ਮੋਟਰਸਾਈਕਲ ਦਾ ਸੰਤੁਲਨ ਗਵਾਹ ਬੈਠਾ ਅਤੇ ਕਿੱਕਰ ਦੇ ਦਰਖਤ ਨਾਲ ਜਾ ਵੱਜਾ। ਗੰਭੀਰ ਰੂਪ ਵਿਚ ਜ਼ਖ਼ਮੀ ਹੋਣ 'ਤੇ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ । ਮ੍ਰਿਤਕ 3 ਧੀਆਂ ਦਾ ਬਾਪ ਸੀ , ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਵਰਨਣਯੋਗ ਹੈ ਕਿ ਅਜਨਾਲਾ-ਚੌਗਾਵਾਂ ਖਰਾਬ ਸੜਕ ਕਾਰਨ ਬਹੁਤ ਵੱਡੇ ਹਾਦਸੇ ਵਾਪਰ ਚੁੱਕੇ ਹਨ ।
;
;
;
;
;
;
;
;
;