JALANDHAR WEATHER

ਨਿਪਾਲ ਨੇ ਭਾਰਤੀ ਖੇਤਰਾਂ ਸਮੇਤ ਅੱਪਡੇਟ ਕੀਤੇ ਨਕਸ਼ੇ ਵਾਲਾ ਨਵਾਂ ਐਨ.ਪੀ.ਆਰ. 100 ਬੈਂਕ ਨੋਟ ਜਾਰੀ ਕੀਤਾ

ਕਾਠਮੰਡੂ [ਨਿਪਾਲ], 27 ਨਵੰਬਰ : ਨਿਪਾਲ ਨੇ ਐਨ.ਪੀ.ਆਰ. 100 ਲਈ ਆਪਣਾ ਨਵਾਂ ਬੈਂਕ ਨੋਟ ਜਾਰੀ ਕੀਤਾ, ਜਿਸ ਵਿਚ ਇਕ ਅੱਪਡੇਟ ਕੀਤਾ ਨਕਸ਼ਾ ਹੈ ਜਿਸ ਵਿਚ ਭਾਰਤੀ ਖੇਤਰ ਲਿਪੁਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਸ਼ਾਮਿਲ ਹਨ। ਇਹ ਬੈਂਕ ਨੋਟ ਅੱਜ ਤੋਂ ਪ੍ਰਚਲਨ ਵਿਚ ਆ ਗਿਆ। ਇਕ ਜਨਤਕ ਨੋਟਿਸ ਵਿਚ, ਹਿਮਾਲੀਅਨ ਰਾਸ਼ਟਰ ਦੇ ਕੇਂਦਰੀ ਬੈਂਕ, ਨਿਪਾਲ ਰਾਸ਼ਟਰ ਬੈਂਕ (ਐਨ. ਆਰ. ਬੀ.) ਨੇ ਕਿਹਾ ਕਿ ਨਵੇਂ ਪੇਸ਼ ਕੀਤੇ ਗਏ ਐਨ.ਪੀ.ਆਰ. 100 ਨੋਟ ਨੂੰ "ਪ੍ਰਮਾਣਿਕਤਾ ਅਤੇ ਵਰਤੋਂਯੋਗਤਾ ਨੂੰ ਵਧਾਉਣ ਲਈ ਸੁਧਾਰੀ ਸੁਰੱਖਿਆ ਅਤੇ ਪਛਾਣ ਤੱਤ" ਸ਼ਾਮਿਲ ਕਰਨ ਲਈ ਤਿਆਰ ਕੀਤਾ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿਚ, ਐਨ. ਆਰ. ਬੀ. ਨੇ ਇਕ ਚੀਨੀ ਕੰਪਨੀ ਨੂੰ ਨਵੇਂ ਨੋਟ ਛਾਪਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਮਈ 2024 ਵਿਚ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਨਿਪਾਲ ਕੈਬਨਿਟ ਦੁਆਰਾ ਐਨ.ਪੀ.ਆਰ. 100 ਮੁੱਲ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਗਈ ਸੀ।


ਛਪਾਈ ਦਾ ਠੇਕਾ ਚਾਈਨਾ ਬੈਂਕਨੋਟ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਸੀ। 20 ਮਈ, 2020 ਨੂੰ, ਨਿਪਾਲ ਨੇ ਇੱਕ ਸੰਵਿਧਾਨਕ ਸੋਧ ਰਾਹੀਂ ਲਿੰਪੀਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਸ਼ਾਮਲ ਕਰਦੇ ਹੋਏ ਇਕ ਨਵਾਂ ਨਕਸ਼ਾ ਜਾਰੀ ਕੀਤਾ। ਭਾਰਤ ਨੇ ਨਿਪਾਲ ਦੇ ਇਸ ਕਦਮ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਨਿਪਾਲ ਸਰਕਾਰ ਨੇ ਇਕ ਸੋਧਿਆ ਹੋਇਆ ਅਧਿਕਾਰਤ ਨਕਸ਼ਾ ਜਾਰੀ ਕੀਤਾ ਹੈ ਜਿਸ ਵਿਚ ਭਾਰਤੀ ਖੇਤਰ ਦੇ ਕੁਝ ਹਿੱਸੇ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ