ਮੰਗਾਂ ਨੂੰ ਲੈ ਕੇ ਰੋਡਵੇਜ਼ ਕੰਟੈਕਟਰ ਯੂਨੀਅਨ ਵਲੋਂ ਚੱਕਾ ਜਾਮ
ਪਠਾਨਕੋਟ, 28 ਨਵੰਬਰ (ਵਿਨੋਦ)-ਪੰਜਾਬ ਰੋਡਵੇਜ਼ ਪਨਬਸ ਕੰਟੈਕਟ ਯੂਨੀਅਨ ਵਲੋਂ ਪ੍ਰਧਾਨ ਜੋਗਿੰਦਰ ਪਾਲ ਲਵਲੀ ਦੀ ਅਗਵਾਈ ਵਿਚ ਪਠਾਨਕੋਟ ਡੀਪੂ ਵਿਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਐਸ.ਪੀ. ਰਜਿੰਦਰ ਕੁਮਾਰ ਸ਼ਰਮਾ ਦੀ ਪੁਲਿਸ ਟੀਮ ਪਹੁੰਚੀ ਅਤੇ 100 ਰੋਡਵੇਜ਼ ਕਾਮਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਡਵੀਜ਼ਨ ਨੰਬਰ ਇਕ ਵਿਚ ਲੈ ਗਏ। ਪ੍ਰਧਾਨ ਜੋਗਿੰਦਰ ਪਾਲ ਲਵਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਟੈਕਟ ਵਰਕਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਟੈਕਟ ਵਰਕਰਾਂ ਨੂੰ ਪੱਕੇ ਕਰਨ ਦੀ ਥਾਂ ਰੋਡਵੇਜ਼ ਵਲੋਂ ਕਿਲੋਮੀਟਰ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇਗਾ ਅਤੇ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਝੇਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਪਹਿਲਾਂ ਵੀ ਇਸ ਬਾਰੇ ਕਈ ਵਾਰ ਮੀਟਿੰਗਾਂ ਹੋਈਆਂ, ਪਰ ਕੋਈ ਵੀ ਹੱਲ ਨਹੀਂ ਨਿਕਲਿਆ ਅਤੇ ਹੁਣ ਫਿਰ ਸਰਕਾਰ ਵਲੋਂ ਟੈਂਡਰ ਲਗਾ ਕੇ ਕਿਲੋਮੀਟਰ ਦੀਆਂ ਬੱਸਾਂ ਚਲਾਨ ਦਾ ਜੋ ਕੰਮ ਸ਼ੁਰੂ ਕਰਵਾਇਆ ਹੈ, ਉਹ ਨਿੰਦਣਯੋਗ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੱਸਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
;
;
;
;
;
;
;
;