JALANDHAR WEATHER

ਹੜ੍ਹ ਪੀੜਤਾਂ ਲਈ 300 ਕੁਇੰਟਲ ਕਣਕ ਨੂੰ ਜਥੇ. ਨਾਥ ਸਿੰਘ ਹਮੀਦੀ ਨੇ ਫਿਰੋਜ਼ਪੁਰ ਲਈ ਕੀਤਾ ਰਵਾਨਾ

ਮਹਿਲ ਕਲਾਂ, 28 ਨਵੰਬਰ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਮਹਿਲ ਕਲਾਂ ਵੱਲੋਂ ਹੜ ਪੀੜਤਾਂ ਲਈ ਸਹਾਇਤਾ ਮੁਹਿੰਮ ਤਹਿਤ ਲਗਭਗ 300 ਕੁਇੰਟਲ ਕਣਕ ਪਿੰਡ ਹਮੀਦੀ ਤੋਂ ਇਕ ਟਰਾਲੇ ਰਾਹੀ ਫਿਰੋਜ਼ਪੁਰ ਦਿਹਾਤੀ ਲਈ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ, ਨਗਰ ਪੰਚਾਇਤਾਂ, ਮੁਹਤਬਰਾਂ ਦੀ ਹਾਜ਼ਰੀ 'ਚ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ।

ਇਸ ਮੌਕੇ ਜਥੇਦਾਰ ਹਮੀਦੀ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਹੇਠ ਬਿਪਤਾ ਮਾਰੇ ਲੋਕਾਂ ਦੀ ਮਦਦ ਲਈ ਪਿੰਡ- ਪਿੰਡ ਚਲਾਈ ਗਈ ਮੁਹਿੰਮ ਤਹਿਤ ਹਲਕਾ ਮਹਿਲ ਕਲਾਂ ਦੇ ਸਾਰੇ ਸਰਕਲ ਜਥੇਦਾਰਾਂ ਅਤੇ ਪਾਰਟੀ ਆਗੂਆਂ, ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਘਰ ਘਰ ਤੋਂ ਇਕੱਠੀ ਕੀਤੀ ਕਣਕ ਦੇ ਥੈਲੇ ਤਿਆਰ ਕਰਕੇ ਹੜ੍ਹ ਪੀੜਤਾਂ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਅਰੇ 'ਰਾਜ ਨਹੀਂ, ਸੇਵਾ' ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਵੀ ਪੂਰੇ ਜਜ਼ਬੇ ਅਤੇ ਸਮਰਪਣ ਭਾਵਨਾ ਨਾਲ ਅੱਗੇ ਵਧਾ ਰਹੇ ਹਨ।

ਇਸ ਮੌਕੇ ਮਾ: ਹਰਬੰਸ ਸਿੰਘ ਸ਼ੇਰਪੁਰ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿ ਹਲਕਾ ਮਹਿਲ ਕਲਾਂ ਦੇ ਆਗੂਆਂ, ਵਰਕਰਾਂ ਵੱਲੋਂ ਸੇਵਾ ਭਾਵਨਾ ਨਾਲ ਇਕੱਠੀ ਕਰਕੇ ਭੇਜੀ ਜਾ ਰਹੀ ਕਣਕ ਮਨੁੱਖਤਾ ਦੀ ਸੇਵਾ ਨੂੰ ਦਰਸਾਉਂਦੀ ਹੈ। ਇਹ ਸਹਾਇਤਾ ਫਿਰੋਜ਼ਪੁਰ ਦਿਹਾਤੀ ਦੇ ਹੜ੍ਹ ਪੀੜਤਾਂ ਤੱਕ ਬਿਨਾਂ ਕਿਸੇ ਭੇਦਭਾਵ ਤੋਂ ਘਰ ਘਰ ਪਹੁੰਚਾਈ ਜਾਵੇਗੀ। ਇਸ ਮੌਕੇ ਸਰਪੰਚ ਉਮਨਦੀਪ ਸਿੰਘ ਹਮੀਦੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਪ੍ਰਧਾਨ ਜਗਦੇਵ ਸਿੰਘ ਬਦੇਸ਼ਾ, ਗੁਰਦੀਪ ਸਿੰਘ ਛਾਪਾ, ਬਚਿੱਤਰ ਸਿੰਘ ਧਾਲੀਵਾਲ, ਬਲਰਾਜ ਸਿੰਘ ਕਾਕਾ ਟੱਲੇਵਾਲ, ਜਸਵੀਰ ਸਿੰਘ ਜੱਸੀ ਖੇੜੀ, ਸੁਖਵਿੰਦਰ ਸਿੰਘ ਨਿਹਾਲੂਵਾਲ, ਜਸਵਿੰਦਰ ਸਿੰਘ ਦੀਦਾਰਗੜ੍ਹ, ਹਰਪ੍ਰੀਤ ਸਿੰਘ ਦਿਉਲ, ਨੰਬਰਦਾਰ ਹਰਜਿੰਦਰ ਸਿੰਘ ਰਾਣੂ, ਜਸਵੀਰ ਸਿੰਘ ਖ਼ਾਲਸਾ, ਕੁਲਵੰਤ ਸਿੰਘ ਜਗਦੇ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ