ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਕਰਨਾਲ, 28 ਨਵੰਬਰ( ਗੁਰਮੀਤ ਸਿੰਘ ਸੱਗੂ)- ਨਿਊ ਰਾਮ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖਰੇਖ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਬਾਬਾ ਸੁੱਖਾ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ ਅਤੇ ਪੰਜਾਂ ਪਿਆਰਿਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ । ਨਗਰ ਕੀਰਤਨ ਵਿਚ ਖ਼ਾਲਸਾ ਮਾਡਰਨ ਹਾਈ ਸਕੂਲ, ਗੁਰੂ ਨਾਨਕ ਦੇਵ ਪਬਲਿਕ ਸਕੂਲ ਅਤੇ ਲਿਟਲ ਐਂਜਲ ਸਕੂਲ ਦੇ ਬੱਚਿਆਂ ਨੇ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ । ਛੋਟੇ ਬੱਚੇ ਪੰਜ ਪਿਆਰਿਆਂ ਦੀ ਰਵਾਇਤੀ ਪੁਸ਼ਾਕ ਵਿਚ ਸਜੇ ਹੋਏ ਸਨ । ਖ਼ਾਲਸਾ ਮਾਡਰਨ ਹਾਈ ਸਕੂਲ ਦੇ ਬੱਚੇ 40 ਮੁਕਤਿਆਂ ਦਾ ਰੋਲ ਨਿਭਾ ਰਹੇ ਸਨ ਅਤੇ ਹੋਰ ਸਕੂਲੀ ਬੱਚੇ ਆਪਣੇ ਪੀਟੀ ਰਾਹੀ ਅਤੇ ਸ਼ਬਦ ਗਾਇਨ ਨਾਲ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ ।ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਿਊ ਰਾਮਨਗਰ ਤੋਂ ਆਰੰਭ ਹੋ ਕੇ ਪ੍ਰੇਮ ਨਗਰ, ਕਸ਼ਮੀਰਾ ਸਿੰਘ ਪਾਰਕ, ਨਿਊ ਪ੍ਰੇਮ ਨਗਰ, ਪੁਰਾਣੀ ਚੁੰਗੀ ਚੌਕ, ਏਕਤਾ ਕਲੋਨੀ, ਗੁਰਦੁਆਰਾ ਨਾਨਕ ਦਰਬਾਰ, ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਚੌਂਕ, ਅੱਗੀ ਪਾਰਕ ਚੌਕ, ਰਾਮ ਨਗਰ ਥਾਣੇ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ।
;
;
;
;
;
;
;
;