ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਨਸ਼ੇ ਦੀ ਖ਼ੇਪ ਸਣੇ ਡਰੋਨ ਬਰਾਮਦ
ਫ਼ਾਜ਼ਿਲਕਾ, 28 ਨਵੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਖ਼ੇਪ ਸਣੇ ਡੋਰਨ ਦੀ ਬਰਾਮਦਗੀ ਹੋਈ ਹੈ। ਬੀ. ਐਸ. ਐਫ. ਦੀ 19 ਬਟਾਲੀਅਨ ਦੇ ਜਵਾਨਾਂ ਨੂੰ ਸਰਚ ਆਪ੍ਰੇਸ਼ਨ ਦੌਰਾਨ ਇਹ ਕਾਮਯਾਬੀ ਹਾਸਿਲ ਹੋਈ ਹੈ।
ਬੀ.ਐਸ.ਐਫ. ਨੇ ਬਰਾਮਦ ਕੀਤਾ ਡਰੋਨ ਅਤੇ ਨਸ਼ੇ ਦੀ ਖੇਪ ਨੂੰ ਫ਼ਾਜ਼ਿਲਕਾ ਪੁਲਿਸ ਹਵਾਲੇ ਕਰ ਦਿੱਤਾ ਹੈ। ਡਰੋਨ ਅਤੇ ਨਸ਼ੇ ਦੀ ਖ਼ੇਪ ਮਿਲਣ ਤੋਂ ਬਾਅਦ ਬੀ.ਐਸ.ਐਫ. ਦਾ ਖੁਫ਼ੀਆ ਵਿਭਾਗ ਜੀ ਬ੍ਰਾਂਚ ਵੀ ਮੁਸਤੈਦ ਹੋ ਗਿਆ ਹੈ।
;
;
;
;
;
;
;
;