ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਏ. ਐਸ. ਆਈ. ਨੂੰ ਪਿਆ ਦਿਲ ਦਾ ਦੌਰਾ, ਮੌਤ
ਗੁਰੂ ਹਰਸਹਾਏ (ਫਿਰੋਜ਼ਪੁਰ) 28 ਨਵੰਬਰ, (ਹਰਚਰਨ ਸਿੰਘ ਸੰਧੂ) - ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਨਿਯੁਕਤ ਏ. ਐਸ. ਆਈ. ਬਲਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਬਲਵੀਰ ਸਿੰਘ ਏ. ਐਸ. ਆਈ. ਪੰਜਾਬ ਪੁਲਿਸ, ਜੋ ਕਿ ਆਪਣੀ ਡਿਊਟੀ ਉਤੇ ਮੌਜੂਦ ਸੀ, ਉਸ ਨੂੰ ਇਕਦਮ ਹਾਰਟ ਅਟੈਕ ਆ ਗਿਆ, ਜਿਸ ਨਾਲ ਉਹ ਜ਼ਮੀਨ ਉਤੇ ਡਿੱਗ ਪਿਆ। ਉਸਨੂੰ ਸਾਥੀਆਂ ਨੇ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਪਰ ਉਸ ਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ । ਉਹ 55 ਵਰ੍ਹਿਆਂ ਦੇ ਸਨ।
;
;
;
;
;
;
;
;