ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾਈ, 2 ਦੀ ਮੌਤ, ਇਕ ਜ਼ਖ਼ਮੀ
ਘੱਲੂਘਾਰਾ ਸਾਹਿਬ, 1 ਦਸੰਬਰ (ਪਰਮ ਮਿਨਹਾਸ)- ਐਤਵਾਰ ਦੇਰ ਸ਼ਾਮ ਕਾਹਨੂੰਵਾਨ-ਬਟਾਲਾ ਮੁੱਖ ਮਾਰਗ 'ਤੇ ਪਿੰਡ ਕਾਲਾ ਬਾਲਾ ਦੇ ਸਾਹਮਣੇ ਇਕ ਤੇਜ਼ ਰਫਤਾਰ ਕਾਰ ਸੰਤੁਲਨ ਖੋਹ ਕੇ ਸੜਕ ਕਿਨਾਰੇ ਲੱਗੇ ਇਕ ਦਰੱਖਤ ਦੇ ਨਾਲ ਜਾ ਟਕਰਾਈ, ਇਸ ਹਾਦਸੇ ਵਿਚ ਕਾਰ ਚਾਲਕ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਜ ਗਰਾਈਆਂ ਥਾਣਾ ਰੰਗੜ ਨੰਗਲ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਕਾਰ ਸਵਾਰ ਉਸਦਾ 8 ਸਾਲਾ ਬੇਟਾ ਕੁੰਵਰਦੀਪ ਸਿੰਘ ਅਤੇ ਉਸ ਦੀ ਮਾਤਾ ਰੁਪਿੰਦਰ ਕੌਰ (60) ਦੀ ਮੌਤ ਹੋ ਹੋ ਗਈ।
ਜਾਣਕਾਰੀ ਅਨੁਸਾਰ ਕਾਰ ਚਾਲਕ ਗਗਨਦੀਪ ਸਿੰਘ ਆਪਣੀ ਮਾਤਾ ਰੁਪਿੰਦਰ ਕੌਰ ਨਾਲ ਇਕ ਵਿਆਹ ਸਮਾਰੋਹ ਵਿਚ ਸ਼ਾਮਿਲ ਹੋ ਕੇ ਆਪਣੇ ਪਿੰਡ ਪੰਜ ਗਰਾਈਆਂ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਕਾਲਾ ਬਾਲਾ ਦੇ ਸਾਹਮਣੇ ਪੁੱਜਿਆ ਤਾਂ ਉਸ ਕੋਲੋਂ ਵਰਨਾ ਕਾਰ ਨੰਬਰ PB06AQ 5671 ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਉਸਦੇ 8 ਸਾਲਾ ਪੁੱਤਰ ਅਤੇ ਮਾਂ ਦੀ ਮੌਤ ਹੋ ਗਈ। ਕਾਹਨੂੰਵਾਨ ਪੁਲਿਸ ਨੇ ਗੰਭੀਰ ਜਖਮੀ ਹੋਏ ਕਾਰ ਚਾਲਕ ਗਗਨਦੀਪ ਸਿੰਘ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ। ਥਾਣਾ ਕਾਹਨੂੰਵਾਨ ਦੇ ਏਐਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੰਨਵਰਦੀਪ ਅਤੇ ਰੁਪਿੰਦਰ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਚ ਭੇਜ ਦਿੱਤਾ ਗਿਆ ਹੈ।
;
;
;
;
;
;
;
;