ਜਗਰਾਉਂ 'ਚ ਧੜਾਧੜ ਹੋ ਰਹੀਆਂ ਨਾਮਜ਼ਦਗੀਆਂ
ਜਗਰਾਉਂ (ਲੁਧਿਆਣਾ), 4 ਦਸੰਬਰ (ਕੁਲਦੀਪ ਸਿੰਘ ਲੋਹਟ) - ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਦੇ ਆਖ਼ਰੀ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਉਮੀਦਵਾਰਾਂ 'ਚ ਕਾਫ਼ੀ ਦਿਲਚਸਪੀ ਦੇਖਣ ਨੂੰ ਮਿਲੀ । ਅੱਜ ਸਵੇਰ ਤੋਂ ਹੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਲਾਈਨ 'ਚ ਲੱਗ ਕੇ ਪੇਪਰ ਦਾਖਿਲ ਕਰਵਾਉਣ ਲਈ ਖੜ੍ਹੇ ਦਿਖਾਈ ਦਿੱਤੇ। ਖ਼ਬਰ ਲਿਖੇ ਜਾਣ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਮਾਹੌਲ ਸ਼ਾਂਤਮਈ ਸੀ । ਜਗਰਾਉਂ ਵਿਧਾਨ ਸਭਾ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨ ਹਨ ਜਦਕਿ ਬਲਾਕ ਸੰਮਤੀ ਦੇ 25 ਜ਼ੋਨਾਂ 'ਤੇ ਚੋਣ ਹੋ ਰਹੀ ਹੈ।
;
;
;
;
;
;
;
;