ਸੜਕ ਹਾਦਸੇ ਚ ਐਕਟਿਵਾ ਸਵਾਰ ਦੀ ਹੋਈ ਮੌਤ
ਜੇਠੂਵਾਲ/ਜੈਂਤੀਪੁਰ (ਅੰਮ੍ਰਿਤਸਰ), 4 ਦਸਬੰਰ (ਮਿੱਤਰਪਾਲ ਸਿੰਘ ਰੰਧਾਵਾ,ਭੁਪਿੰਦਰ ਸਿੰਘ ਗਿੱਲ) - ਅੰਮ੍ਰਿਤਸਰ ਬਟਾਲਾ ਜੀ.ਟੀ. ਰੋਡ 'ਤੇ ਸਥਿਤ ਸਬਵੇ ਦੇ ਸਾਹਮਣੇ ਅੱਜ ਸਵੇਰੇ 10 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਕਟਿਵਾ ਸਵਾਰ ਸੜਕ 'ਤੇ ਖੜ੍ਹੀ ਸਕੂਲ ਵੈਨ ਨੂੰ ਓਵਰਟੇਕ ਕਰ ਰਿਹਾ ਸੀ ਕਿ ਅੰਮ੍ਰਿਤਸਰ ਤੋਂ ਆਉਂਦੇ ਅਣਪਛਾਤੇ ਵਾਹਣ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਰਛਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੱਲੂਵਾਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤੀ ਗਈ ਹੈ।
;
;
;
;
;
;
;
;