JALANDHAR WEATHER

ਮਹਿਲ ਕਲਾਂ ਬਲਾਕ ਸੰਮਤੀ ਦੇ 23 ਜ਼ੋਨਾਂ ’ਚ ਹੋਵੇਗਾ ਮੁਕਾਬਲਾ, ਦੋ ਜ਼ੋਨਾਂ ਤੋਂ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ

ਮਹਿਲ ਕਲਾਂ, 6 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ, ਮਹਿਲ ਕਲਾਂ ਵਿਖੇ ਰਿਟਰਨਿੰਗ ਅਧਿਕਾਰੀ ਦਫ਼ਤਰ ਵਿਚ ਹੋਈ ਕਾਰਵਾਈ ਤੋਂ ਬਾਅਦ ਚੋਣ ਤਸਵੀਰ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ, ਜਿਸ ਅਨੁਸਾਰ ਹੁਣ 25 ਵਿਚੋਂ 23 ਜ਼ੋਨਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ, ਜਦਕਿ ਦੋ ਜ਼ੋਨਾਂ ਤੋਂ ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਐਲਾਨੇ ਗਏ ਹਨ। ਜ਼ੋਨ ਨੰਬਰ 7 ਗਹਿਲ ਤੋਂ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਬਣੇ ਹਨ, ਇਸੇ ਤਰ੍ਹਾਂ ਜ਼ੋਨ ਨੰਬਰ 15 ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਰਛਪਾਲ ਸਿੰਘ ਬੱਟੀ ਇਕਲੌਤੇ ਉਮੀਦਵਾਰ ਰਹਿ ਜਾਣ ਕਾਰਨ ਬਿਨਾਂ ਮੁਕਾਬਲੇ ਚੁਣੇ ਗਏ ਹਨ।

ਹੁਣ ਚੋਣ ਮੈਦਾਨ ਵਿਚ ਕੁੱਲ 68 ਉਮੀਦਵਾਰ ਬਾਕੀ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ (ਆਪ) ਦੇ 23, ਕਾਂਗਰਸ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 13, ਭਾਜਪਾ (ਬੀਜੇਪੀ) ਦੇ 4, ਬਹੁਜਨ ਸਮਾਜ ਪਾਰਟੀ (ਬਸਪਾ) ਦੇ 2 ਅਤੇ 7 ਆਜ਼ਾਦ ਉਮੀਦਵਾਰ ਸ਼ਾਮਲ ਹਨ। ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ