ਇੰਡੀਗੋ ਸੰਕਟ:ਸੁਪਰੀਮ ਕੋਰਟ ਨੇ ਮਾਮਲੇ ਨਾਲ ਸੰਬੰਧਿਤ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਮਨ੍ਹਾ
ਨਵੀਂ ਦਿੱਲੀ, 8 ਦਸੰਬਰ- ਸੁਪਰੀਮ ਕੋਰਟ ਨੇ ਇੰਡੀਗੋ ਵਿਰੁੱਧ ਦਾਇਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆ ਕਾਂਤ ਨੇ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਮੁੱਦੇ 'ਤੇ ਕਾਰਵਾਈ ਕਰ ਚੁੱਕੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਏਅਰਲਾਈਨ ਕੰਪਨੀ ਇੰਡੀਗੋ ਵਲੋਂ ਹਾਲ ਹੀ ਵਿਚ ਵਪਾਰਕ ਯਾਤਰੀ ਉਡਾਣਾਂ ਰੱਦ ਕਰਨ ਅਤੇ ਦੇਰੀ ਨਾਲ ਸੰਬੰਧਿਤ ਮਾਮਲੇ ਵਿਚ ਤੁਰੰਤ ਸੁਣਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵਿਚਾਰ ਨਹੀਂ ਕਰੇਗੀ। ਮਾਮਲੇ ਦੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।
ਇਸ ਪਟੀਸ਼ਨ ਦਾ ਜ਼ਿਕਰ ਇਕ ਵਕੀਲ ਦੁਆਰਾ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਦੇਸ਼ ਦੇ 95 ਹਵਾਈ ਅੱਡਿਆਂ 'ਤੇ ਲਗਭਗ 2500 ਉਡਾਣਾਂ ਦੇਰੀ ਨਾਲ ਹੋਈਆਂ ਹਨ ਅਤੇ ਲੋਕ ਇਸ ਕਾਰਨ ਪੀੜਤ ਹਨ।
ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਲੱਖਾਂ ਲੋਕ ਫਸੇ ਹੋਏ ਹਨ। ਹੋ ਸਕਦਾ ਹੈ ਕਿ ਕੁਝ ਲੋਕਾਂ ਕੋਲ ਜ਼ਰੂਰੀ ਕੰਮ ਹੋਵੇ ਅਤੇ ਉਹ ਅਜਿਹਾ ਨਹੀਂ ਕਰ ਸਕਦੇ, ਪਰ ਭਾਰਤ ਸਰਕਾਰ ਨੇ ਇਸ ਮੁੱਦੇ ਦਾ ਨੋਟਿਸ ਲਿਆ ਹੈ। ਸਮੇਂ ਸਿਰ ਕਦਮ ਚੁੱਕੇ ਗਏ ਜਾਪਦੇ ਹਨ। ਸਾਨੂੰ ਇਸ ਵੇਲੇ ਇਸ ਪਟੀਸ਼ਨ ਵਿਚ ਕੁਝ ਜ਼ਰੂਰੀ ਨਹੀਂ ਦਿਖਾਈ ਦਿੰਦਾ।
;
;
;
;
;
;
;