ਵੰਦੇ ਮਾਤਰਮ ’ਤੇ ਚਰਚਾ ਹੈ ਮਾਣ ਵਾਲੀ ਗੱਲ- ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 8 ਦਸੰਬਰ- ਲੋਕ ਸਭਾ ਵਿਚ ਵੰਦੇ ਮਾਤਰਮ ’ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਚਰਚਾ ਨਾ ਸਿਰਫ਼ ਸਦਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦੇ ਸਰੋਤ ਵਜੋਂ ਵੀ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਸਰਦਾਰ ਪਟੇਲ ਅਤੇ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵੀ ਮਨਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦਾ 150ਵਾਂ ਸ਼ਹੀਦੀ ਦਿਵਸ ਵੀ ਮਨਾ ਰਿਹਾ ਹੈ। ਵੰਦੇ ਮਾਤਰਮ ਦੀ 150 ਸਾਲਾਂ ਦੀ ਯਾਤਰਾ ਕਈ ਮੀਲ ਪੱਥਰਾਂ ਤੋਂ ਲੰਘੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਇਸ ਮੰਤਰ ਨੂੰ ਯਾਦ ਕਰ ਰਹੇ ਹਾਂ, ਉਹ ਨਾਅਰਾ ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾ ਦਿੱਤੀ, ਇਸ ਨੂੰ ਪ੍ਰੇਰਿਤ ਕੀਤਾ ਅਤੇ ਸਾਨੂੰ ਤਾਕਤ ਅਤੇ ਤਪੱਸਿਆ ਦਾ ਰਸਤਾ ਦਿਖਾਇਆ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਇਸ ਇਤਿਹਾਸਕ ਪਲ ਦੇ ਗਵਾਹ ਹਾਂ ਜਦੋਂ ਵੰਦੇ ਮਾਤਰਮ 150 ਸਾਲ ਪੂਰੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੰਦੇ ਮਾਤਰਮ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਵੀ ਹੋ ਸਕਦਾ ਹੈ, ਬਸ਼ਰਤੇ ਅਸੀਂ ਸਾਰੇ ਇਸ ਦੀ ਸਹੀ ਵਰਤੋਂ ਕਰੀਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੰਦੇ ਮਾਤਰਮ ਦੇ ਮੰਤਰ ਨੇ ਆਜ਼ਾਦੀ ਅੰਦੋਲਨ ਨੂੰ ਊਰਜਾ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਵੰਦੇ ਮਾਤਰਮ ਨੇ 50 ਸਾਲ ਪੂਰੇ ਕੀਤੇ, ਤਾਂ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਸੀ। ਜਦੋਂ ਇਸ ਦੀ 100ਵੀਂ ਵਰ੍ਹੇਗੰਢ ਮਨਾਈ ਗਈ, ਦੇਸ਼ ਐਮਰਜੈਂਸੀ ਦੀਆਂ ਜ਼ੰਜੀਰਾਂ ਵਿਚ ਸੀ ਅਤੇ ਸੰਵਿਧਾਨ ਦਾ ਗਲਾ ਘੁੱਟਿਆ ਗਿਆ ਸੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਅੱਜ ਲੋਕ ਸਭਾ ਵਿਚ ਵੰਦੇ ਮਾਤਰਮ 'ਤੇ ਚਰਚਾ ਨਵੇਂ ਵਿਚਾਰਾਂ ਨੂੰ ਜਨਮ ਦੇਵੇਗੀ।
;
;
;
;
;
;
;