ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ
ਤਰਨਤਾਰਨ, 8 ਦਸੰਬਰ- ਤਰਨਤਾਰਨ ਜ਼ਿਲ੍ਹੇ ਦੇ ਡੱਲ ਪਿੰਡ ਦੇ ਖੇਤਾਂ ਵਿਚੋਂ ਅੱਜ ਸਵੇਰੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਆਇਆ ਇਕ ਡਰੋਨ ਮਿਲਿਆ ਹੈ। ਡਰੋਨ ਦੇ ਨਾਲ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਗਤੀਵਿਧੀ ਦਾ ਪਤਾ ਲੱਗਣ 'ਤੇ ਐਂਟੀ-ਡਰੋਨ ਸਿਸਟਮ ਨੇ ਤੁਰੰਤ ਪੁਲਿਸ ਅਤੇ ਬੀ.ਐਸ.ਐਫ਼. ਨੂੰ ਸੁਚੇਤ ਕੀਤਾ।
ਸੂਚਨਾ ਮਿਲਣ 'ਤੇ ਪੁਲਿਸ ਅਤੇ ਸੁਰੱਖਿਆ ਟੀਮਾਂ ਮੌਕੇ 'ਤੇ ਪਹੁੰਚੀਆਂ, ਡਰੋਨ ਅਤੇ ਹਥਿਆਰ ਨੂੰ ਜ਼ਬਤ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਡਰੋਨ ਤਸਕਰੀ ਜਾਂ ਕਿਸੇ ਹੋਰ ਗੈਰ-ਕਾਨੂੰਨੀ ਗਤੀਵਿਧੀ ਦੇ ਉਦੇਸ਼ ਨਾਲ ਸਰਹੱਦ ਪਾਰ ਤੋਂ ਭੇਜਿਆ ਗਿਆ ਹੋ ਸਕਦਾ ਹੈ।
;
;
;
;
;
;
;