JALANDHAR WEATHER

15 ਸਾਲਾਂ ਦੀ ਸੇਵਾ ਦਾ ਸਿਲਾ- ਸੀਟੀਯੂ ਦੇ 120 ਡਰਾਈਵਰਾਂ ਦੀ ਨੌਕਰੀ ਖ਼ਤਮ

ਚੰਡੀਗੜ੍ਹ, 8 ਦਸੰਬਰ (ਸੰਦੀਪ ਕੁਮਾਰ ਮਾਹਨਾ) – ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀ.ਟੀ.ਯੂ. ਪ੍ਰਸ਼ਾਸਨ ਵਲੋਂ 120 ਬੱਸ ਡਰਾਈਵਰਾਂ ਦੀ ਨੌਕਰੀ ਖਤਮ ਕਰ ਦਿੱਤੇ ਜਾਣ ਨਾਲ ਉਨ੍ਹਾਂ ਡਰਾਈਵਰਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ, ਜਿਸ ਦੇ ਚਲਦਿਆਂ ਇਹ ਡਰਾਈਵਰਾਂ ਨੇ ਸੋਮਵਾਰ ਸਵੇਰ ਤੜਕੇ ਤੋਂ ਹੀ ਡਿਪੂ ਨੰਬਰ-2 ਦੇ ਗੇਟ 'ਤੇ ਧਰਨਾ ਲਗਾ ਕੇ ਬੱਸਾਂ ਨੂੰ ਚਲਣ ਤੋਂ ਰੋਕ ਦਿੱਤਾ। ਬੱਸਾਂ ਨਾ ਚਲਣ ਕਾਰਨ ਸ਼ਹਿਰ ਦੀ ਸਥਾਨਕ ਬੱਸ ਸੇਵਾ ਵਿਚ ਰੁਕਾਵਟਾਂ ਪੇਸ਼ ਆਈਆਂ।

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਸਥਾਨਕ ਬੱਸਾਂ 'ਚੋਂ ਬਰਖਾਸਤ ਕੀਤੇ ਗਏ 120 ਡਰਾਈਵਰਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨਵੀਆਂ ਇਲੈਕਟ੍ਰਿਕ ਬੱਸਾਂ ਜਾਂ ਲੰਬੇ ਰੂਟ ਵਾਲੀਆਂ ਬੱਸਾਂ 'ਚ ਸੇਵਾਵਾਂ ਲੈਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਅਚਾਨਕ ਸਾਰੇ ਵਾਅਦੇ ਤੋੜ ਦਿੱਤੇ ਗਏ ਹਨ। ਡਰਾਈਵਰ ਸਵੇਰੇ 5 ਵਜੇ ਤੋਂ ਇਕੱਠੇ ਹੋਣੇ ਸ਼ੁਰੂ ਹੋਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਡਿਪੂ ਤੋਂ ਬੱਸਾਂ ਦੀ ਰਵਾਨਗੀ ਰੋਕ ਦਿੱਤੀ।

ਯੂ.ਟੀ. ਪ੍ਰਸ਼ਾਸਨ ਨੇ 15 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਸੀਟੀਯੂ ਦੀਆਂ 85 ਡੀਜ਼ਲ ਬੱਸਾਂ ਨੂੰ ਬੰਦ ਕਰਕੇ ਉਨ੍ਹਾਂ ਦੀ ਥਾਂ ਨਵੀਆਂ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪੁਰਾਣੀਆਂ ਬੱਸਾਂ 'ਤੇ ਕੰਮ ਕਰ ਰਹੇ ਡਰਾਈਵਰਾਂ ਦਾ ਕਹਿਣਾ ਹੈ ਕਿ ਤਬਦੀਲੀ ਦੌਰਾਨ ਉਨ੍ਹਾਂ ਨੂੰ ਲਗਾਤਾਰ ਇਕ ਮਹੀਨੇ ਬਾਅਦ ਤਾਇਨਾਤੀ ਦਾ ਭਰੋਸਾ ਦਿੱਤਾ ਗਿਆ ਸੀ, ਪਰ ਆਖ਼ਰ 'ਚ ਡਰਾਈਵਰਾਂ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ