ਪੂਰਵਾਂਚਲ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸੇ 'ਚ 5 ਲੋਕਾਂ ਦੀ ਮੌਤ
ਬਾਰਾਬੰਕੀ , 10 ਦਸੰਬਰ - ਪੂਰਵਾਂਚਲ ਐਕਸਪ੍ਰੈਸਵੇਅ 'ਤੇ ਸੜਕ ਕਿਨਾਰੇ ਖੜੀ ਇਕ ਵੈਗਨ ਆਰ ਕਾਰ ਨਾਲ ਇਕ ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਟਕਰਾ ਗਈ। ਵੈਗਨ ਆਰ ਵਿਚ ਸਵਾਰ ਕੁਝ ਲੋਕ ਬਾਹਰ ਖੜ੍ਹੇ ਸਨ, ਜਦੋਂ ਕਿ ਬਾਕੀ ਅੰਦਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਗਨ ਆਰ ਲਗਪਗ ਦੋ ਸੌ ਮੀਟਰ ਦੂਰ ਰੁਕ ਗਈ ਅਤੇ ਅੱਗ ਲੱਗ ਗਈ।
ਵੈਗਨ ਆਰ ਕਾਰ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਬ੍ਰੇਜ਼ਾ ਕਾਰ ਵਿਚ ਸਵਾਰ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸੁਬੇਹਾ ਥਾਣਾ ਖੇਤਰ ਦੇ ਰਤੌਲੀ ਢੀਹ ਵਿਚ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਪੁਆਇੰਟ 51.6 'ਤੇ ਵਾਪਰਿਆ।
;
;
;
;
;
;
;
;