JALANDHAR WEATHER

2 ਧੜਿਆਂ 'ਚ ਗੋਲੀਬਾਰੀ 'ਚ ਇਕ ਦੀ ਮੌਤ , ਇਕ ਜ਼ਖ਼ਮੀ

ਸਰਹਾਲੀ ਕਲਾਂ , 10 ਦਸੰਬਰ ( ਪੱਤਰ ਪ੍ਰੇਰਕ) - ਅੱਜ ਦੇਰ ਸ਼ਾਮ ਪਿੰਡ ਸਰਹਾਲੀ ਵਿਚ 2 ਧੜਿਆਂ ਦਰਮਿਆਨ ਜੰਮ ਕੇ ਗੋਲੀਬਾਰੀ ਹੋਈ। ਮੌਕੇ 'ਤੇ ਮੌਜੂਦ ਕਰੀਬ ਪੰਜ ਤੋਂ ਸੱਤ ਮਿੰਟ ਗੋਲੀ ਚਲਦੀ ਰਹੀ,ਜਿਸ ਦੌਰਾਨ ਦਾਣਾ ਮੰਡੀ ਵੱਲ ਜਾਂਦੀਆਂ ਸੜਕਾਂ ਤੋਂ ਲੋਕ ਭੱਜ ਕੇ ਲਾਂਭੇ ਹੋਏ। ਇਸ ਦੌਰਾਨ 2 ਨੌਜਵਾਨ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ 'ਚੋਂ ਅਜੇ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਘੇ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਅਤੇ ਅਵਿਨਾਸ਼ ਪੁੱਤਰ ਰਾਜ ਕੁਮਾਰ ਵਾਸੀ ਸਰਹਾਲੀ ਜੇਰੇ ਇਲਾਜ ਹੈ। ਪੁਲਿਸ ਵਲੋਂ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਦਿਆਂ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੈ ਪਿੰਡ ਵਿਚ ਸਹਿਮ ਦਾ ਮਾਹੌਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ