ਸੀ.ਬੀ.ਐਸ.ਈ. 10ਵੀਂ ਪ੍ਰੀਖਿਆ ਪੈਟਰਨ ਵਿਚ ਬਦਲਾਅ: ਗ਼ਲਤ ਉੱਤਰ ਦੇਣ 'ਤੇ ਅੰਕ ਨਹੀਂ ਮਿਲਣਗੇ
ਨਵੀਂ ਦਿੱਲੀ, 10 ਦਸੰਬਰ -ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਪੈਟਰਨ ਬਦਲ ਦਿੱਤਾ ਹੈ। ਵਿਦਿਆਰਥੀਆਂ ਨੂੰ ਹੁਣ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪੇਪਰ ਵੱਖਰੇ ਭਾਗਾਂ ਵਿਚ ਹੱਲ ਕਰਨ ਅਤੇ ਨਿਰਧਾਰਤ ਭਾਗਾਂ ਵਿਚ ਆਪਣੇ ਉੱਤਰ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ।
ਬੋਰਡ ਨੇ ਇਸ ਸੰਬੰਧੀ ਇਕ ਨੋਟਿਸ ਜਾਰੀ ਕੀਤਾ ਹੈ। ਇਹ ਬਦਲਾਅ 2026 ਦੀ ਬੋਰਡ ਪ੍ਰੀਖਿਆ ਵਿਚ ਲਾਗੂ ਕੀਤੇ ਜਾਣਗੇ। ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਉੱਤਰ ਪੱਤਰੀਆਂ ਦਾ ਬਿਹਤਰ ਮੁਲਾਂਕਣ ਹੋਵੇਗਾ।
ਵਿਦਿਆਰਥੀਆਂ ਨੂੰ ਆਪਣੀਆਂ ਉੱਤਰ ਪੱਤਰੀਆਂ 'ਤੇ ਵਿਗਿਆਨ ਲਈ 3 ਭਾਗ ਅਤੇ ਸਮਾਜਿਕ ਵਿਗਿਆਨ ਲਈ 4ਭਾਗ ਬਣਾਉਣ ਦੀ ਲੋੜ ਹੋਵੇਗੀ, ਅਤੇ ਹਰੇਕ ਪ੍ਰਸ਼ਨ ਲਈ ਨਿਰਧਾਰਤ ਜਗ੍ਹਾ 'ਤੇ ਆਪਣੇ ਉੱਤਰ ਲਿਖਣੇ ਪੈਣਗੇ।
ਇਕ ਭਾਗ ਦੇ ਉੱਤਰ ਦੂਜੇ ਭਾਗ ਦੇ ਉੱਤਰਾਂ ਨਾਲ ਨਹੀਂ ਲਿਖੇ ਜਾਂ ਮਿਲਾਏ ਜਾਣੇ ਚਾਹੀਦੇ। ਜੇਕਰ ਉੱਤਰ ਮਿਲਾਏ ਜਾਂਦੇ ਹਨ, ਤਾਂ ਉਨ੍ਹਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ ਅਤੇ ਕੋਈ ਅੰਕ ਨਹੀਂ ਦਿੱਤੇ ਜਾਣਗੇ।
;
;
;
;
;
;
;
;