JALANDHAR WEATHER

ਖਮਾਣੋਂ 'ਚ ਕਾਰ ਸਵਾਰ ਬਜ਼ੁਰਗ ਮਹਿਲਾਂ ਦੀ ਸੋਨੇ ਦੀ ਚੂੜੀ ਉਤਾਰ ਕੇ ਫ਼ਰਾਰ , ਅਖੇ ਭੂਆ ਜੀ ਤੁਹਾਨੂੰ ਕਿਸੇ ਨੇ ਮਿਲਣਾ ਹੈ

 ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)- ਸ਼ਹਿਰ ਦੇ ਬਿਲਾਸਪੁਰ ਵਿਖੇ ਦਿਨ ਦਿਹਾੜੇ ਇਕ ਬਜ਼ੁਰਗ ਮਹਿਲਾ ਦੀ ਕਾਰ ਸਵਾਰ ਨੌਸਰਬਾਜ਼ ਔਰਤਾਂ ਵਲੋਂ ਸੋਨੇ ਦੀ ਚੂੜੀ ਉਤਾਰ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆ ਬਜ਼ੁਰਗ ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਇਕ ਸਵੀਫਟ ਕਾਰ ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ। ਦੋ ਔਰਤਾਂ ਉੱਤਰ ਕੇ ਉਸ ਕੋਲ ਆ ਗਈਆਂ ਅਤੇ ਕਿਸੇ ਦੇ ਰਿਸ਼ਤੇ ਸੰਬੰਧੀ ਗੱਲਬਾਤ ਕਰਨ ਲੱਗ ਪਈਆਂ। ਏਨੇ ’ਚ ਹੀ ਉਨ੍ਹਾਂ ਔਰਤਾਂ ਨੇ ਬਜ਼ੁਰਗ ਮਹਿਲਾਂ ਨੂੰ ਕੁਝ ਸੁੰਘਾ ਕੇ ਆਪਣੀ ਗੱਡੀ ’ਚ ਬਿਠਾ ਲਿਆ ਅਤੇ ਖਮਾਣੋਂ ਦੇ ਬੱਸ ਸਟੈਂਡ ਲਾਗੇ ਗੁਰੂਦੁਆਰਾ ਸਾਹਿਬ ਤੋਂ ਕੁਝ ਅੱਗੇ ਉਸ ਨੂੰ ਉਤਾਰ ਦਿੱਤਾ। ਉਕਤ ਮਹਿਲਾ ਨੂੰ ਜਦੋਂ ਹੋਸ਼ ਆਈ ਤਾਂ ਉਸ ਦੀ ਬਾਂਹ ’ਚ ਪਾਈ ਸੋਨੇ ਦੀ ਚੂੜੀ ਗਾਇਬ ਸੀ। ਇਸ ਉਪਰੰਤ ਉਸ ਨੇ ਘਰ ਪਹੁੰਚ ਗਈ ਸਾਰੀ ਵਾਰਦਾਤ ਬਾਰੇ ਆਪਣੇ ਬੇਟੇ ਨੂੰ ਦੱਸਿਆ। ਪਰਿਵਾਰਕ ਮੈਂਬਰਾਂ ਵਲੋਂ ਖਮਾਣੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ