JALANDHAR WEATHER

ਤਪਾ ਮੰਡੀ 'ਚ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਮੱਠਾ, ਦਾਖਾ 'ਚ ਵੋਟਾਂ ਪ੍ਰਤੀ ਵੋਟਰਾਂ ਵਿਚ ਕਾਫੀ ਉਤਸ਼ਾਹ

ਤਪਾ ਮੰਡੀ (ਬਰਨਾਲਾ)/ਮੁੱਲਾਂਪੁਰ ਦਾਖਾ (ਲੁਧਿਆਣਾ) 14 ਦਸੰਬਰ (ਵਿਜੇ ਸ਼ਰਮਾ/ਨਿਰਮਲ ਸਿੰਘ ਧਾਲੀਵਾਲ) - ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਵੇਖਦਿਆਂ ਹੋਇਆਂ ਵੋਟਾਂ ਪਾਉਣ ਦਾ ਕੰਮ ਮੱਠਾ ਚੱਲ ਰਿਹਾ ਹੈ ਇਸ ਲੜੀ ਤਹਿਤ ਨੇੜਲੇ ਪਿੰਡ ਤਾਜੋਕੇ ਵਿਖੇ ਇਕਾ ਦੁੱਕਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਆ ਰਹੇ ਹਨ। ਉਥੇ ਹੀ ਵਿਕਲਾਂਗ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਆ ਰਿਹਾ ਹੈ ਅਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕੋਈ ਜਿਆਦਾ ਉਤਸਾਹ ਨਹੀਂ ਵਿਖਾਇਆ ਜਾ ਰਿਹਾ ਹੈ।
ਇਸੇ ਤਰਾਂ ਅੱਜ ਹੋ ਰਹੀਆਂ ਜਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਲਈ ਵਿਧਾਨ ਹਲਕਾ ਦਾਖਾ ਦੇ 3 ਜਿਲ੍ਹਾ ਪ੍ਰੀਸ਼ਦ ਜੋਨ ਅਤੇ ਮੁੱਲਾਂਪੁਰ ਪੰਚਾਇਤ ਸੰਮਤੀ ਦੇ 25 ਜੋਨਾਂ ਲਈ ਬਣੇ 221 ਪੋਲਿੰਗ ਬੂਥਾਂ ਉਪਰ ਵੋਟਾਂ ਪੈਣ ਦਾ ਕੰਮ ਅਮਾਨ ਅਮਾਨ ਨਾਲ ਚੱਲ ਰਿਹਾ ਹੈ। ਇਨ੍ਹਾਂ ਵੋਟਾਂ ਪ੍ਰਤੀ ਵੋਟਰਾਂ ਵਿਚ ਕਾਫੀ ਉਤਸ਼ਾਹ ਹੈ, ਸਵੇਰ ਤੋਂ ਹੀ ਪੋਲਿੰਗ ਬੂਥਾਂ ਉਪਰ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਹਲਕਾ ਦਾਖਾ ਅੰਦਰ ਸਵੇਰ 9:30 ਵਜੇ ਤੱਕ ਕਰੀਬ 10 ਫੀਸਦੀ ਵੋਟ ਪੋਲ ਹੋਣ ਦੀ ਰਿਪੋਰਟ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ