ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ ਚ 2.30 ਵਜੇ ਤੱਕ 30 ਫ਼ੀਸਦੀ ਹੋਈ ਪੋਲਿੰਗ
ਮੱਖੂ, (ਫ਼ਿਰੋਜ਼ਪੁਰ), 14 ਦਸੰਬਰ (ਕੁਲਵਿੰਦਰ ਸਿੰਘ ਸੰਧੂ) - ਬਲਾਕ ਮੱਖੂ ਦੇ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ 13 ਅਤੇ ਅਕਬਰ ਵਾਲਾ 14 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਤੇ ਹੁਣ ਤੱਕ 30 ਫ਼ੀਸਦੀ ਦੇ ਲਗਭਗ ਪੋਲਿੰਗ ਹੋ ਚੁੱਕੀ ਹੈ। ਇਸ ਵਾਰ ਪੋਲਿੰਗ ਬੂਥਾਂ 'ਤੇ ਵੋਟਰਾਂ ਦਾ ਵੋਟ ਪਾਉਣ ਪ੍ਰਤੀ ਰੁਝਾਨ ਘੱਟ ਹੀ ਨਜ਼ਰ ਆ ਰਿਹਾ ਸੀ ਅਤੇ ਇਕ ਅੱਧਾ ਪੋਲਿੰਗ ਬੂਥ ਛੱਡ ਕੇ ਕਿਤੇ ਵੀ ਵੋਟਰਾਂ ਦੀ ਲੰਮੀ ਕਤਾਰ ਦੇਖਣ ਨੂੰ ਨਹੀਂ ਮਿਲੀ।
;
;
;
;
;
;
;
;