ਕਪੂਰਥਲਾ ਜ਼ਿਲ੍ਹੇ ਚ 10 ਵਜੇ ਤੱਕ 7 ਪ੍ਰਤੀਸ਼ਤ ਪੋਲਿੰਗ, ਜ਼ੋਨ ਗਿੱਲ ਅਧੀਨ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਮੱਠਾ
ਕਪੂਰਥਲਾ/ਆਲਮਗੀਰ (ਲੁਧਿਆਣਾ), 14 ਦਸੰਬਰ (ਅਮਰਜੀਤ ਕੋਮਲ/ਜਰਨੈਲ ਸਿੰਘ ਪੱਟੀ) - ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਧੀਮੀ ਰਫਤਾਰ ਨਾਲ ਸ਼ੁਰੂ ਹੋਇਆ। ਸਰਕਾਰੀ ਬੁਲਾਰੇ ਅਨੁਸਾਰ ਸਵੇਰੇ 10 ਵਜੇ ਤੱਕ 7 ਪ੍ਰਤੀਸ਼ਤ ਜ਼ਿਲ੍ਹੇ 'ਚ ਵੋਟਾਂ ਪੋਲ ਹੋਈਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀ ਦੇ 88 ਜ਼ੋਨਾਂ ਲਈ ਵੋਟਾਂ ਦਾ ਕੰਮ 661 ਪੋਲਿੰਗ ਬੂਥਾਂ ਤੇ ਅਮਨ ਅਮਾਨ ਨਾਲ ਸ਼ੁਰੂ ਹੋਇਆ। ਕੁਝ ਕੁ ਬੂਥਾਂ 'ਤੇ ਵੋਟਰਾਂ ਦੀਆਂ ਲਾਈਨਾਂ ਵੀ ਲੱਗੀਆਂ ਦੇਖੀਆਂ ਗਈਆਂ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਦਾ ਕੰਮ ਭਾਵੇਂ ਸਵੇਰੇ 8 ਵਜੇ ਤੋਂ ਹੀ ਆਰੰਭ ਹੋ ਚੁੱਕਾ ਹੈ, ਪ੍ਰੰਤੂ ਇਸ ਵਾਰ ਵੋਟਰਾਂ ਵਿਚ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚਲਦੇ ਲੁਧਿਆਣਾ ਦੇ ਜ਼ਿਲ੍ਹਾ ਪ੍ਰੀਸ਼ਦ ਗਿੱਲ ਜ਼ੋਨ ਅਧੀਨ ਆਉਂਦੇ ਇਲਾਕਿਆਂ ਵਿਚ ਵੋਟਾਂ ਪੈਣ ਦਾ ਕੰਮ ਮੱਠੀ ਚਾਲ ਨਾਲ ਚੱਲ ਰਿਹਾ ਹੈ। ਕਿਸੇ ਵੀ ਬੂਥ 'ਤੇ ਵੋਟਰਾਂ ਦੀ ਲੰਬੀ ਕਤਾਰ ਦੇਖਣ ਨੂੰ ਨਹੀਂ ਮਿਲੀ। ਉਮੀਦਵਾਰਾਂ ਵਲੋਂ ਵੋਟਰਾਂ ਨੂੰ ਵੋਟ ਬੂਥ ਤੱਕ ਲੈ ਕੇ ਆਉਣ ਲਈ ਲਗਾਏ ਗਏ ਵਾਹਨ ਵੀ ਸੜਕਾਂ 'ਤੇ ਖਾਲੀ ਦੌੜਦੇ ਨਜ਼ਰ ਆ ਰਹੇ ਹਨ।
;
;
;
;
;
;
;
;