ਬੱਦੋਵਾਲ ’ਚ ਵੋਟ ਪੋਲਿੰਗ ਸਮੇਂ ਵੋਟਰ ਸੂਚੀਆਂ ਬਦਲੇ ਜਾਣ ਦੀ ਹਾਹਾਕਾਰ
ਮੁੱਲਾਂਪੁਰ ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਪਿੰਡ ਬੱਦੋਵਾਲ ਦੇ ਸ਼ਹੀਦ ਸਿਪਾਹੀ ਸੁਖਦੇਵ ਸਿੰਘ ਸਰਕਾਰੀ ਮਿਡਲ ਸਕੂਲ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਪੋਲਿੰਗ ਦੇ ਸ਼ੁਰੂਆਤੀ ਦੌਰ ਉਦੋਂ ਹਾਹਾਕਾਰ ਮੱਚ ਗਈ, ਜਦ ਪੋਲਿੰਗ ਏਜੰਟ ਕੋਲ ਵੋਟਰ ਸੂਚੀ ਹੋਰ ਅਤੇ ਵੋਟਾਂ ਪਵਾਉਣ ਵਾਲੇ ਪੋਲਿੰਗ ਬੂਥ ਅਮਲੇ ਫੈਲੇ ਕੋਲ ਸੂਚੀ ਹੋਰ ਪਾਈ ਗਈ। ਟੈਕਨੀਕਲ ਤਰੀਕੇ ਰਾਹੀਂ ਵੋਟ ਚੋਰੀ ਦੀ ਦੁਹਾਈ ਦੇਣ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਮੌਕੇ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੇ ਮਾਮਲੇ ਬਾਰੇ ਜਾਣੂੰ ਕਰਵਾਉਣ ’ਤੇ ਜਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਵੋਟਰ ਸੂਚੀ ਬਦਲੀ ਧਾਂਦਲੀ ਦਾ ਪ੍ਰਜਾਈਡਿੰਗ ਅਧਿਕਾਰੀ ਜਾਂ ਸੈਕਟਰ ਅਧਿਕਾਰੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਬੱਦੋਵਾਲ ’ਚ ਵੋਟ ਪ੍ਰਕਿਰਿਆ ਭਾਵੇਂ ਨਿਰਵਿਘਨ ਜਾਰੀ ਹੈ, ਪਰ ਲੋਕਾਂ ਦਾ ਸੱਤਾਧਾਰੀ ਆਪ ਪਾਰਟੀ ਸਰਕਾਰ ਪ੍ਰਤੀ ਗੁੱਸਾ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਪੋਲਿੰਗ ਬੂਥਾਂ ਬਾਹਰ ਮਾਹੌਲ ਤਲਖ ਹੋਣ ’ਤੇ ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਆਪਣੀ ਪੁਲਿਸ ਪਾਰਟੀ ਨਾਲ ਉਚੇਚਾ ਪਹੁੰਚੇ। ਜਸਕਰਨ ਸਿੰਘ ਦਿਓਲ ਵੋਟ ਧਾਂਦਲੀ ਬਾਰੇ ਕਿਹਾ ਕਿ ਮੇਰੇ ਵਲੋਂ ਚੋਣ ਅਬਜ਼ਰਬਰ ਨੂੰ ਲਿਖਤੀ ਸ਼ਿਕਾਇਤ ਦੀ ਮੇਲ ਭੇਜੀ ਗਈ ਹੈ।
;
;
;
;
;
;
;
;