ਬਲਾਕ ਖੰਨਾ ਦੇ ਪਿੰਡ ਗੰਡੂਆਂ ਵਿਖੇ ਵੱਖਰੀ ਮਿਸਾਲ , ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਿਰਫ ਇਕ ਸਾਂਝਾ ਬੂਥ ਲਗਾਇਆ
ਬੀਜਾ 14 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)- ਪੰਜਾਬ ਵਿੱਚ ਭਾਵੇਂ ਕੋਈ ਵੀ ਚੋਣਾਂ ਹੋਣ ਪਿੰਡਾਂ ਦੇ ਲੋਕ ਜਾਂ ਸ਼ਹਿਰਾਂ ਦੇ ਲੋਕ ਇੱਕ ਦੂਜੇ ਉੱਪਰ ਆਪਣੀਆਂ ਆਪਣੀਆਂ ਪਾਰਟੀ ਪ੍ਰਤੀ ਦੂਸਰਬਾਜੀ ਲਾਉਂਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਖੰਨਾ ਦੇ ਅਧੀਨ ਪੈਂਦੇ ਪਿੰਡ ਗੰਡੂਆਂ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ।ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਪਰ ਇਸ ਪੋਲਿੰਗ ਬੂਥ 'ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਪਿੰਡ ਗੰਡੂਆਂ ਦੀ ਕੁੱਲ 408 ਵੋਟਾਂ ਵਿਚੋਂ ਦੁਪਹਿਰ 12.00 ਵਜੇ ਤੱਕ ਸਿਰਫ 112 ਵੋਟਾਂ ਪੋਲ ਹੋਈਆਂ ਹਨ । ਪਿੰਡ ਦੇ ਲੰਬੜਦਾਰ ਬਲਵਿੰਦਰ ਸਿੰਘ, ਸਰਪੰਚ ਗੁਰਮੇਲ ਸਿੰਘ, ਹਰਜੰਗ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਗੰਢੂਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਰਟੀਬਾਜੀ ਨਹੀਂ ਹੈ ਸਾਰੇ ਪਿੰਡ ਦੇ ਲੋਕ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ। ਹੋਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਪਿੰਡ ਦੇ ਵੱਖ-ਵੱਖ ਪਾਰਟੀ ਦੀਆਂ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਿਰਫ ਤੋਂ ਸਿਰਫ ਇੱਕ ਬੂਥ ਲਾਇਆ ਗਿਆ ਹੈ। ਇਸ ਪਿੰਡ ਦੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਸ਼ਲਾਘਾ ਕੀਤੀ ਜਾ ਰਹੀ। ਇਸ ਮੌਕੇ ਤੇ ਸਰਪੰਚ ਗੁਰਮੇਲ ਸਿੰਘ, ਲੰਬੜਦਾਰ ਬਲਵਿੰਦਰ ਸਿੰਘ, ਹਰਜੰਗ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ ਆਦਿ ਹਾਜ਼ਰ।
;
;
;
;
;
;
;
;