ਮਜੀਠਾ ਹਲਕੇ ਦੇ ਵੋਟਰਾਂ ਚ ਨਹੀਂ ਵੇਖਿਆ ਗਿਆ ਉਤਸ਼ਾਹ, ਖਡੂਰ ਸਾਹਿਬ 'ਚ ਵੀ ਬੂਥ ਖਾਲੀ
ਮਜੀਠਾ/ਅੰਮ੍ਰਿਤਸਰ/ਖਡੂਰ ਸਾਹਿਬ (ਤਰਨਤਾਰਨ), 14 ਦਸੰਬਰ (ਜਗਤਾਰ ਸਿੰਘ ਸਹਿਮੀ/ਰਸ਼ਪਾਲ ਸਿੰਘ ਕੁਲਾਰ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਵੇਂ ਕੁਝ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਸਨ, ਪਰ ਇਨ੍ਹਾਂ ਚੋਣਾਂ ਵਿਚ ਵੋਟਰਾਂ ਵਿਚ ਉਤਸ਼ਾਹ ਨਹੀਂ ਵੇਖਣ ਨੂੰ ਮਿਲਿਆ। ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪੋਲ ਹੋ ਰਹੀਆਂ ਹਨ। ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ 'ਤੇ ਘੱਟ ਵੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਚੋਣਾਂ ਵਿਚ ਗ੍ਰਾਮ ਪੰਚਾਇਤ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਵੋਟਰਾਂ 'ਚ ਉਤਸ਼ਾਹ ਘੱਟ ਹੀ ਵੇਖਣ ਚ ਆਇਆ। ਮਜੀਠਾ ਹਲਕੇ ਦੇ ਪਿੰਡ ਕਲੇਰ ਮਾਂਗਟ ਦੋ ਪੋਲਿੰਗ ਬੂਥਾਂ ਤੇ ਮਜੀਠਾ ਦਿਹਾਤੀ ਦੇ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ ਵਿਖੇ ਬਣੇ ਪੋਲਿੰਗ ਬੂਥਾ ਵਿਚ ਤਾਂ ਆਪਣੀ ਵੋਟ ਪਾਉਣ ਆਉਦਾਂ ਕੋਈ ਕੋਈ ਵੋਟਰ ਹੀਂ ਵੇਖਿਆ ਗਿਆ। ਮਜੀਠਾ ਨੇੜਲੇ ਇਲਾਕੇ ਵਿਚ ਖਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਪੂਰੀ ਅਮਨ ਅਮਾਨ ਨਾਲ ਚੱਲ ਰਿਹਾ ਹੈ। ਇਸੇ ਤਰਾਂ ਬਲਾਕ ਸੰਮਤੀ ਦੇ ਖਡੂਰ ਸਾਹਿਬ ਜ਼ੋਨ ਵਿਚ ਸਵੇਰ ਤੋਂ ਹੀ ਵੋਟਰਾਂ ਵਿਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਅਤੇ ਹੁਣ ਤੱਕ ਤਕਰੀਬਨ 20 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ ਹਨ ਅਤੇ ਬੂਥ ਖਾਲੀ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜੋਨ ਖਡੂਰ ਸਾਹਿਬ ਤੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨਹੀਂ ਪੈ ਰਹੀਆਂ।
;
;
;
;
;
;
;
;